Punjabi singer Musewala in controversy : ਨਾਭਾ : ਆਪਣੇ ਗਾਣਿਆਂ ’ਚ ਹਿੰਸਾ ਤੇ ਹਥਿਆਰਾਂ ਦੀ ਵਰਤੋਂ ਕਰਕੇ ਵਿਵਾਦਾਂ ’ਚ ਰਹਿਣ ਵਾਲਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਭਾ ਵਿਖੇ ਚਾਲਾਨ ਕੱਟੇ ਜਾਣ ਕਾਰਨ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਹੈ। ਜ਼ਿਕਰਯੋਗ ਹੈ ਕਿ ਸਥਾਨਕ ਸ਼ਹਿਰ ਦੇ ਬੌੜਾਂ ਗੇਟ ਸਥਿਤ ਚੌਕ ‘ਚ ਕੋਤਵਾਲੀ ਮੁਖੀ ਸਰਬਜੀਤ ਸਿੰਘ ਚੀਮਾ ਵੱਲੋਂ ਉਸ ਦੀ ਗੱਡੀ ਦਾ ਚਾਲਾਨ ਕੱਟਿਆ ਗਿਆ ਹੈ।
ਦਰਅਸਲ ‘ਚ ਸਿੱਧੂ ਮੂਸੇਵਾਲਾ ਸ਼ਹਿਰ ਨਾਭਾ ਦੇ ਬੌੜਾਂ ਗੇਟ ਸਥਿਤ ਚੌਕ ‘ਚੋਂ ਲੰਘ ਰਿਹਾ ਸੀ ਤਾਂ ਟ੍ਰੈਫਿਕ ਪੁਲਿਸ ਨੇ ਉਸ ਨੂੰ ਰੋਕ ਲਿਆ। ਉਸ ਦੀ ਕਾਰ ਦੇ ਸ਼ੀਸ਼ਿਆਂ ‘ਤੇ ਬਲੈਕ ਫਿਲਮਾਂ ਚੜ੍ਹਾਈਆਂ ਹੋਈਆਂ ਸਨ, ਟ੍ਰੈਫਿਕ ਪੁਲਿਸ ਨੇ ਸਿੱਧੂ ਮੂਸੇਵਾਲਾ ਨੂੰ ਡੀ.ਐੱਸ.ਪੀ. ਕੋਲ ਲੈ ਗਏ, ਜਿੱਥੇ ਉਨ੍ਹਾਂ ਦਾ ਚਾਲਾਨ ਕੱਟ ਦਿੱਤਾ ਗਿਆ।। ਦੱਸਣਯੋਗ ਹੈ ਕਿ ਹਾਈਕੋਰਟ ਵੱਲੋਂ ਕਾਰ ਦੇ ਕਾਲੇ ਸ਼ੀਸ਼ਿਆਂ ‘ਤੇ ਪਾਬੰਦੀ ਲਗਾਈ ਹੋਈ ਹੈ।
ਸਿੱਧੂ ਮੂਸੇਵਾਲਾ ਰੇਂਜ ਓਵਰ ਗੱਡੀ ਨੂੰ ਆਪ ਚਲਾ ਰਿਹਾ ਸੀ ਅਤੇ ਇਸ ਦੇ ਸ਼ੀਸ਼ੇ ਬਿਲਕੁਲ ਕਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਸ ਨੂੰ ਡੀ.ਐੱਸ.ਪੀ. ਦਫ਼ਤਰ ਲਿਜਾਣ ਉਪਰੰਤ ਛੱਡ ਦਿੱਤਾ ਹੈ ਪਰ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ,ਜਦਕਿ ਸਿੱਧੂ ਮੂਸੇਵਾਲਾ ਨੇ ਪੁਲਿਸ ਨਾਲ ਫਾਇਰਿੰਗ ਮਾਮਲੇ ਵਿੱਚ ਅਜੇ ਤੱਕ ਜ਼ਮਾਨਤ ਵੀ ਨਹੀਂ ਲਗਾਈ ਤੇ ਉਹ ਇਸ ਮਾਮਲੇ ਵਿੱਚ ਦੋਸ਼ੀ ਹੈ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਅਤੇ ਪੰਜ ਪੁਲਿਸ ਮੁਲਾਜ਼ਮਾਂ ਵਿਰੁੱਧ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀਆਂ ਹਿਦਾਇਤਾਂ ‘ਤੇ ਦਰਜ ਕੀਤੇ ਗਏ ਹਨ। ਜਿਨ੍ਹਾਂ ਨੇ ਡੀਐਸਪੀ ਹੈਡਕੁਆਟਰ ਸੰਗਰੂਰ, ਦਲਜੀਤ ਸਿੰਘ ਵਿਰਕ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਵੀ ਦਿੱਤੇ ਸਨ। ਡੀਜੀਪੀ ਨੇ ਡੀਐਸਪੀ ਦੁਆਰਾ ਉਸ ਨਾਲ ਜੁੜੇ ਪੁਲਿਸ ਮੁਲਾਜ਼ਮਾਂ ਨੂੰ ਅਣਅਧਿਕਾਰਤ ਤੌਰ ‘ਤੇ ਸ਼ੂਟਿੰਗ ਰੇਂਜ ‘ਤੇ ਤਾਇਨਾਤ ਕਰਨ ਅਤੇ ਇਕ ਅਧਿਕਾਰੀ ਦੀ ਗਲਤ ਢੰਗ ਨਾਲ ਕਾਰਵਾਈ ਕਰਨ ਕਰਕੇ ਸਖਤ ਨੋਟਿਸ ਲਿਆ ਸੀ।