Facebook removes 200 accounts: ਫੇਸਬੁੱਕ ਨੇ ਰੰਗ ਦੇ ਅਧਾਰ ‘ਤੇ ਭੇਦਭਾਵ ਕਰਨ ਵਾਲੇ ਗਰੁੱਪਾਂ ਨਾਲ ਜੁੜੇ ਲਗਭਗ 200 ਸੋਸ਼ਲ ਮੀਡੀਆ ਅਕਾਉਂਟਸ ਨੂੰ ਹਟਾ ਦਿੱਤਾ ਹੈ । ਇਸ ਬਾਰੇ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਮੂਹ ਪੁਲਿਸ ਵੱਲੋਂ ਕਾਲੇ ਲੋਕਾਂ ਦੀ ਹੱਤਿਆ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਆਪਣੇ ਨਾਲ ਜੁੜੇ ਲੋਕਾਂ ਨੂੰ ਉਤਸ਼ਾਹਤ ਕਰ ਰਹੇ ਸਨ । ਇਸ ਭੜਕਾਹਟ ਦੇ ਨਾਲ ਕੁਝ ਮਾਮਲਿਆਂ ਵਿੱਚ ਹਥਿਆਰ ਵੀ ਦਿੱਤੇ ਗਏ ਸਨ ।
ਦਰਅਸਲ, ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਮੌਜੂਦ ਇਹ ਅਕਾਉਂਟਸ ‘ਪ੍ਰੌਡ ਬੁਆਏਜ਼ ‘ਅਤੇ’ ਅਮੈਰੀਕਨ ਗਾਰਡ’ ਨਾਮਕ ਦੋ ਨਫ਼ਰਤ ਸਮੂਹਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ‘ਤੇ ਪਹਿਲਾਂ ਤੋਂ ਹੀ ਸੋਸ਼ਲ ਮੀਡੀਆ ਫੋਰਮਾਂ ਵੱਲੋਂ ਰੋਕ ਲਗਾਈ ਗਈ ਹੈ । ਅਧਿਕਾਰੀ ਇਨ੍ਹਾਂ ਅਕਾਊਂਟਸ ਨੂੰ ਹਟਾਉਣ ਦੀ ਤਿਆਰੀ ਉਸ ਸਮੇਂ ਤੋਂ ਕਰ ਰਹੇ ਹਨ, ਜਦੋਂ ਉਨ੍ਹਾਂ ਨੇ ਮਿਨੀਪੋਲਿਸ ਵਿੱਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਭੜਕੇ ਪ੍ਰਦਰਸ਼ਨ ਦਾ ਲਾਭ ਚੁੱਕਣ ਦੀਆਂ ਕੋਸ਼ਿਸ਼ ਕਰਨ ਵਾਲਿਆਂ ਪੋਸਟਾਂ ਦੇਖੀਆਂ ਸਨ ।
ਇਸ ਸਬੰਧੀ ਫੇਸਬੁੱਕ ਦੇ ਅੱਤਵਾਦ ਵਿਰੋਧੀ ਨੀਤੀ ਦੇ ਡਾਇਰੈਕਟਰ ਬ੍ਰਾਇਨ ਫਿਸ਼ਮੈਨ ਨੇ ਕਿਹਾ “ਅਸੀਂ ਵੇਖਿਆ ਕਿ ਇਹ ਸਮੂਹ ਸਮਰਥਕਾਂ ਅਤੇ ਮੈਂਬਰਾਂ ਨੂੰ ਪ੍ਰਦਰਸ਼ਨਾਂ ਵਿੱਚ ਜਾਣ ਲਈ ਜੁਟਾਉਣ ਦੀ ਯੋਜਨਾ ਬਣਾ ਰਹੇ ਸਨ ਅਤੇ ਕੁਝ ਮਾਮਲਿਆਂ ਵਿੱਚ ਹਥਿਆਰਾਂ ਨਾਲ ਜਾਣ ਦੀ ਤਿਆਰੀ ਕਰ ਰਹੇ ਸਨ । ਕੰਪਨੀ ਨੇ ਖਾਤਾ ਉਪਭੋਗਤਾਵਾਂ ਦਾ ਵੇਰਵਾ ਨਹੀਂ ਦਿੱਤਾ, ਨਾ ਹੀ ਇਹ ਦੱਸਿਆ ਕਿ ਉਨ੍ਹਾਂ ਦੀ ਪ੍ਰਦਰਸ਼ਨਾਂ ਬਾਰੇ ਕੀ ਯੋਜਨਾ ਸੀ ਅਤੇ ਉਹ ਅਮਰੀਕਾ ਵਿੱਚ ਕਿੱਥੇ ਰਹਿੰਦੇ ਹਨ । ਕੰਪਨੀ ਨੇ ਕਿਹਾ ਕਿ ਲਗਭਗ 190 ਅਕਾਊਂਟ ਹਟਾ ਦਿੱਤੇ ਗਏ ਹਨ।