10 more new cases of Corona : ਜਲੰਧਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਐਤਵਾਰ ਨੂੰ ਫਿਰ ਕੋਰੋਨਾ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 298 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਜਿਨ੍ਹਾਂ 10 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਵਿਚ 4 ਮਰਦ ਅਤੇ 6 ਔਰਤਾਂ ਸ਼ਾਮਲ ਹਨ। ਇਨ੍ਹਾਂ ਮਾਮਲਿਆਂ ਵਿਚੋਂ 4 ਰੋਜ਼ ਗਾਰਡਨ, 3 ਲੰਮਾ ਪਿੰਡ, 1 ਪ੍ਰੀਤ ਨਗਰ ਲਾਡੋਵਾਲ ਰੋਡ, 1 ਭਾਰਗੋ ਕੈਂਪ ਅਤੇ 1 ਪਿੰਡ ਵਿਰਕਾਂ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਦੋ 6-6 ਸਾਲਾਂ ਦੇ ਲੜਕਾ-ਲੜਕੀ ਦੀ ਵੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।
ਇਥੇ ਦੱਸਣਯੋਗ ਹੈ ਕਿ ਜਲੰਧਰ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਮੁੜ ਰਫਤਾਰ ਫੜ ਲਈ ਹੈ। ਕੱਲ ਵੀ ਜ਼ਿਲੇ ਵਿਚੋਂ ਕੋਰੋਨਾ ਦੇ 10 ਮਾਮਲੇ ਸਾਹਮਣੇ ਆਏ ਸਨ। ਜਿਨ੍ਹਾਂ ਵਿਚ ਚਾਰ ਮਾਮਲੇ ਮਾਡਲ ਹਾਊਸ, ਦੋ ਰੋਜ਼ ਗਾਰਡਨ, ਦੋ ਕੇਸ ਟੈਗੋਰ ਨਗਰ, ਇਕ ਕੇਸ ਬਸਤੀ ਗੁਜਾਂ ਤੇ ਇਕ ਕੇਸ ਨਿਊ ਗ੍ਰੀਨ ਪਾਰਕ ਦਾ ਹੈ। ਸ਼ਹਿਰ ਵਿਚ ਵਧਦੇ ਮਾਮਲੇ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਦੱਸ ਦੇਈਏ ਕਿ ਜਲੰਧਰ ਵਿਚ ਕੋਰੋਨਾ ਨਾਲ 9 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਹੁਣ ਤੱਕ ਸੂਬੇ ਵਿਚ ਕੋਰੋਨਾ 2600 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਅੰਮ੍ਰਿਤਸਰ ਤੋਂ 468, ਜਲੰਧਰ ’ਚ 298, ਲੁਧਿਆਣਾ ਤੋਂ 235, ਤਰਨਤਾਰਨ ਤੋਂ 167, ਮੋਹਾਲੀ ਤੋਂ 125, ਹੁਸ਼ਿਆਰਪੁਰ ਤੋਂ 135, ਪਟਿਆਲਾ ਤੋਂ 137, ਸੰਗਰੂਰ ਤੋਂ 104, ਪਠਾਨਕੋਟ ਤੋਂ 86, ਹੁਸ਼ਿਆਰਪੁਰ ਤੋਂ 106, ਮਾਨਸਾ ਤੋਂ 34, ਕਪੂਰਥਲਾ ਤੋਂ 44, ਫਰੀਦਕੋਟ 69, ਮੁਕਤਸਰ ਤੋਂ 71, ਗੁਰਦਾਸਪੁਰ ਤੋਂ 148, ਮੋਗਾ ਤੋਂ 66, ਬਰਨਾਲਾ ਤੋਂ 25, ਫਤਿਹਗੜ੍ਹ ਸਾਹਿਬ ਤੋਂ 69, ਫਾਜ਼ਿਲਕਾ ਤੋਂ 46, ਬਠਿੰਡਾ ਤੋਂ 54, ਰੋਪੜ ਤੋਂ 71 ਅਤੇ ਫਿਰੋਜ਼ਪੁਰ ਤੋਂ 46 ਮਾਮਲਿਆਂ ਦੀ ਪੁਸ਼ਟੀ ਹੋਈ ਹੈ।