India oldest first-class cricketer: ਭਾਰਤ ਦੇ ਸਭ ਤੋਂ ਪੁਰਾਣੇ ਪਹਿਲੇ ਦਰਜੇ ਦੇ ਕ੍ਰਿਕਟਰ ਵਸੰਤ ਰਾਏਜੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ । ਉਹ 100 ਸਾਲ ਦੇ ਸੀ। ਇਸ ਸਾਲ 26 ਜਨਵਰੀ ਨੂੰ ਵਸੰਤ ਰਾਏਜੀ ਨੇ ਆਪਣਾ ਸੈਂਕੜਾ ਪੂਰਾ ਕੀਤਾ ਸੀ। ਉਸ ਸਮੇਂ ਸਚਿਨ ਤੇਂਦੁਲਕਰ ਅਤੇ ਸਟੀਵ ਵਾਅ ਵੀ ਉਨ੍ਹਾਂ ਨੂੰ ਮਿਲਣ ਗਏ ਸਨ । ਵਸੰਤ ਰਾਏਜੀ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਦੋ ਧੀਆਂ ਹਨ । ਉਸ ਦੇ ਜਵਾਈ ਸੁਦਰਸ਼ਨ ਨਾਨਾਵਤੀ ਨੇਦੱਸਿਆ ਕਿ ਰਾਏਜੀ ਦਾ ਬੁਢਾਪੇ ਕਾਰਨ ਦੱਖਣੀ ਮੁੰਬਈ ਦੇ ਵਾਲਕੇਸ਼ਵਰ ਸਥਿਤ ਆਪਣੇ ਘਰ ਸੌਂਦੇ ਸਮੇ 2.20 ਵਜੇ ਦਿਹਾਂਤ ਹੋ ਗਿਆ ।
ਦੱਸ ਦੇਈਏ ਕਿ ਵਸੰਤ ਰਾਏਜੀ ਨੇ 1940 ਦੇ ਦਹਾਕੇ ਵਿੱਚ 9 ਪਹਿਲੇ ਦਰਜੇ ਦੇ ਮੈਚ ਖੇਡੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਨੇ 277 ਦੌੜਾਂ ਬਣਾਈਆਂ ਸਨ । ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 68 ਦੌੜਾਂ ਸੀ । ਇਤਿਹਾਸਕਾਰ ਰਾਏਜੀ 13 ਸਾਲਾਂ ਦੇ ਸਨ ਜਦੋਂ ਭਾਰਤ ਨੇ ਦੱਖਣੀ ਮੁੰਬਈ ਦੇ ਬੰਬੇ ਜਿਮਖਾਨਾ ਵਿਖੇ ਪਹਿਲਾ ਟੈਸਟ ਮੈਚ ਖੇਡਿਆ ਸੀ ।
ਵਸੰਤ ਰਾਏਜੀ ਭਾਰਤੀ ਕ੍ਰਿਕਟ ਦੇ ਪੂਰੇ ਸਫਰ ਦਾ ਗਵਾਹ ਰਹੇ ਹਨ । ਉਹ ਮੁੰਬਈ ਅਤੇ ਬੜੌਦਾ ਲਈ ਖੇਡਿਆ ਕਰਦੇ ਸਨ। ਰਾਏ ਜੀ ਨੇ ਡ੍ਰੈਸਿੰਗ ਰੂਮ ਲਾਲਾ ਅਮਰਨਾਥ, ਵਿਜੇ ਮਰਚੈਂਟ, ਸੀ ਕੇ ਨਾਇਡੂ ਅਤੇ ਵਿਜੇ ਹਜ਼ਾਰੇ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਹਨ।