Corona fury does not stop in Jalandhar: ਜਲੰਧਰ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਅੱਜ ਸਵੇਰੇ ਜਿਥੇ ਜ਼ਿਲੇ ਵਿਚ ਇਸ ਮਹਾਮਾਰੀ ਨੇ ਇਕ ਔਰਤ ਦੀ ਜਾਨ ਲੈ ਲਈ, ਉਥੇ ਹੀ ਕੋਰੋਨਾ ਦੇ ਅੱਜ ਚਾਰ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਅੱਜ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਉਨ੍ਹਾਂ ਵਿਚ ਦੋ ਸੀਆਈਏ ਸਟਾਫ ਦੇ ਮੈਂਬਰ ਵੀ ਸ਼ਾਮਲ ਹਨ ਜੋ ਕਿ ਇਕ 47 ਸਾਲਾ ਵਿਅਕਤੀ ਅਤੇ 29 ਸਾਲਾ ਨੌਜਵਾਨ ਹੈ। ਇਸ ਤੋਂ ਇਲਾਵਾ ਪਤਾਰਾ ਦੇ ਰਹਿਣ ਵਾਲੇ 49 ਸਾਲਾ ਵਿਅਕਤੀ ਤੇ ਚੁਗਿੱਟੀ ਦੇ ਰਹਿਣ ਵਾਲੇ 48 ਸਾਲਾ ਵਿਅਕਤੀ ਦੀ ਰਿਪੋਰਟ ਵਿਚ ਵੀ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਦੱਸਣਯੋਗ ਹੈ ਕਿ ਇਨ੍ਹਾਂ ਨਵੇਂ ਸਾਹਮਣੇ ਆਏ ਮਾਮਲਿਆਂ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਮਤੀ 420 ਹੋ ਗਈ ਹੈ, ਜਦਕਿ ਹੁਣ ਤੱਕ 14 ਲੋਕ ਇਸ ਮਹਾਮਾਰੀ ਨਾਲ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਹੁਣ ਤੱਕ 300 ਲੋਕਾਂ ਨੇ ਇਸ ਬੀਮਾਰੀ ਨੂੰ ਮਾਤ ਦਿੱਤੀ ਹੈ ਪਰ ਅਜੇ ਵੀ ਇਸ ਦੇ 86 ਐਕਟਿਵ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਬੀਤੇ ਦੋ ਦਿਨਾਂ ਤੋਂ ਕੋਰੋਨਾ ਦੇ ਵੱਡੀ ਗਿਣਤੀ ’ਚ ਮਾਮਲੇ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ ਅੱਜ ਜ਼ਿਲੇ ਵਿਚ ਕੋਰੋਨਾ ਨਾਲ ਨੇ ਦਮ ਤੋੜ ਦਿੱਤਾ। ਇਹ ਰੀਟਾ ਦੇਵੀ ਨਾਂ ਦੀ ਔਰਤ ਬਲਾਕ ਭੋਗਪੁਰ ਦੇ ਪਿੰਡ ਪਚਰੰਗਾ ਦੀ ਰਹਿਣ ਵਾਲੀ ਸੀ। ਦੱਸਣਯੋਗ ਹੈ ਕਿ ਇਸ ਦੇ ਨਾਲ ਹੀ ਹੁਣ ਜ਼ਿਲੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਅਜੇ ਵੀ ਕੋਰੋਨਾ ਦੇ ਵੱਡੀ ਗਿਣਤੀ ’ਚ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਤੋਂ ਹੀ ਹਨ।