US blames China: ਵਾਸ਼ਿੰਗਟਨ: ਲੱਦਾਖ ਦੀ ਗਲਵਾਨ ਘਾਟੀ ਵਿੱਚ ਪਿਛਲੇ ਦਿਨੀਂ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਅਜਿਹੀ ਸਥਿਤੀ ਵਿੱਚ ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ (LAC) ‘ਤੇ ਮਾਹੌਲ ਗਰਮ ਹੈ । ਫਿਲਹਾਲ ਸਾਰੇ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਾਲਾਂਕਿ ਸਾਡੀ ਫੌਜ ਨੂੰ ਵੀ ਚੌਕਸ ਰੱਖਿਆ ਗਿਆ ਹੈ । ਇਸ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਗਲਵਾਨ ਘਾਟੀ ਵਿੱਚ ਜੋ ਕੁਝ ਵਾਪਰਿਆ ਹੈ, ਉਸ ਲਈ ਚੀਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ । ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਅਜਿਹੀ ਹਰਕਤ ਕਰਕੇ ਚੀਨ ਲੋਕਾਂ ਦਾ ਧਿਆਨ ਕੋਰੋਨਾ ਵਾਇਰਸ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ।
ਦਰਅਸਲ, ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਸ਼ਨੀਵਾਰ ਨੂੰ ਚੀਨ ਵਿੱਚ ਸਨ । ਉੱਥੇ ਉਨ੍ਹਾਂ ਨੇ ਮਹਾਨ ਚੀਨੀ ਡਿਪਲੋਮੈਟ ਯਾਂਗ ਰੇਚੀ ਨਾਲ ਮੁਲਾਕਾਤ ਕੀਤੀ । ਇਸ ਮੁਲਾਕਾਤ ਤੋਂ ਬਾਅਦ ਅਮਰੀਕੀ ਅਧਿਕਾਰੀ ਡੇਵਿਡ ਸਟੇਲਵੈੱਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ”ਭਾਰਤ-ਚੀਨ ਸਰਹੱਦ ‘ਤੇ ਇਸ ਤਰ੍ਹਾਂ ਦਾ ਗਤਿਰੋਧ ਸਾਲ 2015 ਵਿੱਚ ਵੀ ਹੋ ਚੁੱਕਿਆ ਹੈ, ਜਦੋਂ ਚੀਨੀ ਰਾਸ਼ਟਰਪਤੀ ਸੀ ਜਿਨਪਿੰਗ ਭਾਰਤ ਦੌਰੇ ‘ਤੇ ਗਏ ਸਨ । ਇਸ ਵਾਰ ਚੀਨੀ ਫੌਜ ਕਾਫ਼ੀ ਅੰਦਰੋਂ ਤੱਕ ਘੁੱਸ ਗਈ ਸੀ । ਉਨ੍ਹਾਂ ਦੀ ਗਿਣਤੀ ਵੀ ਵਧੇਰੇ ਸੀ। ਇਸ ਤੋਂ ਪਹਿਲਾਂ ਅਸੀਂ ਡੋਕਲਾਮ ਵਿੱਚ ਇਸ ਤਰ੍ਹਾਂ ਦੇ ਹਾਲਾਤ ਵੇਖੇ ਸਨ।
ਲੱਦਾਖ ਵਿੱਚ ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਵਿਦੇਸ਼ ਮੰਤਰੀ ਪੋਂਪੀਓ ਨੇ ਕਿਹਾ ਕਿ ਚੀਨ ਨਾਲ ਤਾਜ਼ਾ ਟਕਰਾਅ ਤੋਂ ਬਾਅਦ ਅਸੀਂ ਭਾਰਤ ਦੇ ਸ਼ਹੀਦਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ । ਅਸੀਂ ਜਵਾਨਾਂ ਦੇ ਪਰਿਵਾਰਾਂ, ਅਜ਼ੀਜ਼ਾਂ ਅਤੇ ਭਾਈਚਾਰਿਆਂ ਨੂੰ ਯਾਦ ਰੱਖਾਂਗੇ, ਕਿਉਂਕਿ ਉਹ ਦੁਖੀ ਹਨ।
ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਚੀਨ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕਰਦੇ ਰਹਿੰਦੇ ਹਨ । ਵੀਰਵਾਰ ਨੂੰ ਇੱਕ ਟਵੀਟ ਵਿੱਚ ਉਣ ਹੈ ਨੇ ਸੰਕੇਤ ਦਿੱਤਾ ਹੈ ਕਿ ਅਮਰੀਕਾ ਚੀਨ ਨਾਲ ਹਰ ਤਰਾਂ ਦੇ ਵਪਾਰਕ ਸਬੰਧ ਖਤਮ ਕਰਨਾ ਚਾਹੁੰਦਾ ਹੈ । ਉਨ੍ਹਾਂ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਕੋਲ ਪੂਰੀ ਤਰ੍ਹਾਂ ਚੀਨ ਤੋਂ ਵੱਖ ਹੋਣ ਦਾ ਵਿਕਲਪ ਹੈ। ਟਰੰਪ ਨੇ ਇੱਕ ਟਵੀਟ ਵਿੱਚ ਇੱਕ ਦਿਨ ਪਹਿਲਾਂ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਈਟਾਈਜ਼ਰ ਵੱਲੋਂ ਦਿੱਤੇ ਉਸ ਬਿਆਨ ਤੋਂ ਇਨਕਾਰ ਕੀਤਾ, ਜਿਸ ਵਿੱਚ ਉਸਨੇ ਕਿਹਾ ਸੀ, “ਦੁਨੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਨੂੰ ਵੱਖ ਕਰਨਾ ਸੰਭਵ ਨਹੀਂ ਹੋਵੇਗਾ “