monsoon day punjab people: ਅੱਤ ਦੀ ਗਰਮੀ ਨਾਲ ਬੇਹਾਲ ਹੋਏ ਪੰਜਾਬ ਵਾਸੀਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਡਾਕਟਰ ਕੁਲਵਿੰਦਰ ਕੌਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ‘ਚ ਮਾਨਸੂਨ ਦੀ ਦਸਤਕ ਜੂਨ ਮਹੀਨੇ ਦੇ ਆਖੀਰਲੇ ਦਿਨ ਜਾਂ ਫਿਰ ਜੁਲਾਈ ਦੇ ਪਹਿਲੇ ਦਿਨ ਤੱਕ ਹੋ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਲੋਕਾਂ ਨੂੰ 2-3 ਦਿਨਾਂ ਤੱਕ ਹੁੰਮਸ ਭਰੀ ਗਰਮੀ ਦਾ ਇੰਝ ਹੀ ਸਾਹਮਣਾ ਕਰਨਾ ਪਵੇਗਾ ਪਰ 25 ਜੂਨ ਤੋਂ ਬਾਅਦ ਲੋਕਾਂ ਨੂੰ ਕੁਝ ਰਾਹਤ ਮਿਲੇਗੀ।
ਦੂਜੇ ਪਾਸੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਲਈ ਝੋਨੇ ਦੇ ਸੀਜ਼ਨ ਦੌਰਾਨ ਮੌਨਸੂਨ ਦੀ ਆਮਦ ਬੇਹੱਦ ਲਾਜ਼ਮੀ ਹੈ। ਅੱਜ ਇਸ ਰਫਤਾਰ ਨਾਲ ਮੌਨਸੂਨ ਚੱਲ ਰਿਹਾ ਹੈ, ਜਿਸ ਤੋਂ ਲੱਗਦਾ ਹੈ ਕਿ ਉਹ ਸਮੇਂ ਸਿਰ ਪੰਜਾਬ ‘ਚ ਦਸਤਕ ਦੇ ਦੇਵੇਗਾ।