china did cyber attack in india: ਭਾਰਤ-ਚੀਨ ਵਿਚਕਾਰ ਸਰਹੱਦ ‘ਤੇ ਚੱਲ ਰਹੇ ਵਿਵਾਦ ਦੇ ਦੌਰਾਨ ਚੀਨ ਨੇ ਭਾਰਤ ‘ਤੇ ਸਾਈਬਰ ਹਮਲਾ ਕੀਤਾ ਹੈ। ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਸਾਈਬਰ ਹਮਲੇ ਸੰਬੰਧੀ ਅਲਰਟ ਜਾਰੀ ਕੀਤਾ ਹੈ। ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਲੋਕ ਡਰ ਕਾਰਨ ਆਪਣਾ ਕੋਰੋਨਾ ਟੈਸਟ ਕਰਵਾਉਣਾ ਚਾਹੁੰਦੇ ਹਨ। ਜਾਣਕਾਰੀ ਦੇ ਅਨੁਸਾਰ, ਪ੍ਰਾਈਵੇਟ ਲੈਬ ਵਿੱਚ ਮਹਿੰਗੇ ਰੇਟ ‘ਤੇ ਕੋਰੋਨਾ ਟੈਸਟ ਹੋਣ ਦੇ ਕਾਰਨ, ਹੁਣ ਲੋਕਾਂ ਨੂੰ ਮੁਫਤ ਵਿੱਚ ਕੋਰੋਨਾ ਟੈਸਟ ਕਰਨ ਦਾ ਮੈਸਜ ਆ ਰਿਹਾ ਹੈ। ਜਿਸ ਵਿੱਚ ਇੱਕ ਲਿੰਕ ਦਿੱਤਾ ਗਿਆ ਹੈ। ਪਰ ਅਸਲ ਵਿੱਚ ਇਹ ਲਿੰਕ ਤੁਹਾਡੇ ਆਰਥਿਕ ਵਿਗਾੜ ਦਾ ਕਾਰਨ ਵੀ ਬਣ ਸਕਦਾ ਹੈ।
ਸੁਰੱਖਿਆ ਏਜੰਸੀਆਂ ਨੇ ਇਸ ਮੈਸਜ ਬਾਰੇ ਅਲਰਟ ਜਾਰੀ ਕੀਤਾ ਹੈ ਕਿ ਜੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਲਿੰਕ ਆਉਂਦਾ ਹੈ, ਤਾਂ ਇਸ ਨੂੰ ਬਿਲਕੁਲ ਵੀ ਨਾ ਖੋਲ੍ਹੋ। ਸੁਰੱਖਿਆ ਏਜੰਸੀਆਂ ਦੇ ਅਨੁਸਾਰ, ਇਹ ਇੱਕ ਕਿਸਮ ਦਾ ਸਾਈਬਰ ਹਮਲਾ ਹੈ, ਜੋ ਚੀਨ ਵਲੋਂ ਕੀਤਾ ਗਿਆ ਹੈ। ਸਾਈਬਰ ਮਾਹਿਰ ਪਵਨ ਦੁੱਗਲ ਦੇ ਅਨੁਸਾਰ ਭਾਰਤ ਵਿੱਚ ਕਮਜ਼ੋਰ ਸਾਈਬਰ ਕਾਨੂੰਨਾਂ ਅਤੇ ਲੋਕਾਂ ਵਿੱਚ ਘੱਟ ਜਾਗਰੂਕਤਾ ਕਾਰਨ ਭਾਰਤ ਦੇ ਲੋਕ ਅਜਿਹੇ ਸਾਈਬਰ ਹਮਲਿਆਂ ਦਾ ਵਧੇਰੇ ਸ਼ਿਕਾਰ ਹੋ ਜਾਂਦੇ ਹਨ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਹੁਣ ਸਾਈਬਰ ਹਮਲੇ ਦਾ ਖਤਰਾ ਵੱਧ ਗਿਆ ਹੈ। ਸਾਈਬਰ ਅਪਰਾਧੀ ਹਮੇਸ਼ਾਂ ਮੌਕਾ ਭਾਲਦੇ ਰਹਿੰਦੇ ਹਨ। ਕੋਰੋਨਾ ਪੀਰੀਅਡ ਵਿੱਚ, ਲੋਕ ਮੁਫਤ ਟੈਸਟ ਕਰਵਾਉਣ ਦੇ ਲਾਲਚ ਵਿੱਚ ਇਸ ਧੋਖੇ ਵਿੱਚ ਪੈ ਸਕਦੇ ਹਨ। ਏਜੰਸੀਆਂ ਨੇ ਲੋਕਾਂ ਦੇ ਮੋਬਾਇਲਾਂ ‘ਤੇ ਆ ਰਹੇ ਇਸ ਮੈਸੇਜ ਨੂੰ ਵੇਖਦਿਆਂ ਚੇਤਾਵਨੀ ਦਿੱਤੀ ਹੈ।