Mohali administration has issued : ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਸ ਤੋਂ ਬਚਾਅ ਲਈ ਮੋਹਾਲੀ ਪ੍ਰਸ਼ਾਸਨ ਨੇ ਹੋਮ ਕੁਆਰੰਟਾਈਨ ਦੀ ਸਖਤੀ ਨਾਲ ਪਾਲਣਾ ਕਰਵਾਉਣ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੋਮ ਕੁਆਰੰਟਾਈਨ ਦੀ ਉਲੰਘਣਾ ਕਰਨ ਵਾਲੇ ਵਿ੍ਕਤੀ ਖਿਲਾਫ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ। ਇਥੋਂ ਤੱਕ ਕਿ ਹੋਮ ਕੁਆਰੰਟਾਈਨ ਕੀਤੇ ਵਿਅਕਤੀਆਂ ਨੂੰ ਮਿਲਣ ਆਉਣ ਵਾਲੇ ਲੋਕਾਂ ਨੂੰ ਵੀ ਇਸ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ।
ਡੀਸੀ ਨੇ ਸੰਪਰਕ ਟ੍ਰੇਸਿੰਗ, ਡਾਕਟਰੀ ਮਦਦ, ਮਰੀਜ਼ਾਂ ਦੀ ਸ਼ਿਫਟਿੰਗ ਅਤੇ ਉਨ੍ਹਾਂ ਦੀ ਦੇਖਭਾਲ ਸਬੰਧੀ ਹੋਮ ਕੁਆਰੰਟਾਈਨ ਨੂੰ ਸਖਤੀ ਨਾਲ ਲਾਗੂ ਕਰਨ ਲਈ ਰੈਪਿਡ ਰਿਸਪਾਂਸ ਟੀਮਾਂ (ਆਰਆਰਟੀਜ਼) ਅਤੇ ਫੀਲਡ ਨਿਗਰਾਨੀ ਟੀਮਾਂ ਨੂੰ ਸਿੰਕ੍ਰੋਨਾਈਜ਼ ਕਰਨ ਦੀ ਵੀ ਹਿਦਾਇਤ ਦਿੱਤੀ। ਇਸ ਤੋਂ ਇਲਾਵਾ ਜ਼ਿਲੇ ਵਿਚ ਹਵਾਈ ਉਡਾਨ, ਰੇਲਗੱਡੀ ਅਤੇ ਸੜਕ ਰਾਹੀਂ ਆਉਣ ਵਾਲੇ ਯਾਤਰੀਆਂ ਦੇ ਅੰਕੜਿਆਂ ਦੇ ਅਸਲ ਸਮੇਂ ਦੇ ਪ੍ਰਸਾਰ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਇਨ੍ਹਾਂ ਲੋਕਾਂ ਦੀ ਡਾਕਟਰੀ ਤੌਰ ’ਤੇ ਜਾਂਚ ਕਰਨ ਦੀ ਵੀ ਹਿਦਾਇਤ ਦਿੱਤੀ ਤਾਂ ਜੋ ਹੋਮ ਕੁਆਰੰਟਾਈਨ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਸਕੇ।
ਕੋਵਿਡ-19 ਨਿਯਮਾਂ ਦੀ ਸਖਤ ਨਿਗਰਾਣੀ ਰਖਣ ਦੀਆਂ ਵੀ ਹਿਦਾਇਤਾਂ ਜਾਰੀ ਕਰਦਿਆਂ ਦੱਸਿਆ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਚਲਾਨ ਕੱਟਣ ਲਈ ਪਹਿਲਾਂ ਹੀ ਨਿਯੁਕਤ ਕੀਤੇ ਅਫਸਰਾਂ/ ਅਧਿਕਾਰੀਆਂ ਦੇ ਨਾਲ ਐਮਸੀ, ਮੋਹਾਲੀ ਅਤੇ ਈਓਜ਼ ਪੱਧਰ ’ਤੇ ਟੀਮਾਂ ਦਾ ਗਠਨ ਕੀਤਾ ਹੈ। ਬਾਹਰਲੇ ਜ਼ਿਲੇ ਵਿਚ ਆਉਣ ਵਾਲੇ ਮੁਸਾਫਰਾਂ ਲਈ ਦਾਖਲ ਹੋਣ ਵਾਲੀਆਂ ਥਾਵਾਂ ’ਤੇ 5 ਨਾਕੇ ਲਗਾਉਣ ਦੀਆਂ ਅਤੇ ਅਜਿਹੇ ਵਿਅਕਤੀਆਂ ਦੇ ਫੋਨ ਵਿਚ ਪਹਿਲਾਂ ਕੋਵਾ ਐਪ ਡਾਊਨਲੋਡ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਪੁਲਿਸ, ਐਸਡੀਐਮਜ਼ ਅਤੇ ਨੋਡਲ ਅਫਸਰਾਂ ਨੂੰ ਸਖਤੀ ਨਾਲ ਹਿਦਾਇਤਾਂ ਦਿੱਤੀਆਂ ਤਾਂ ਜੋ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਇਆ ਜਾ ਸਕੇ।