Virender Sehwag Shares Video: ਟੀਮ ਇੰਡੀਆ ਦੇ ਸਾਬਕਾ ਵਿਸਫੋਟਕ ਓਪਨਰ ਵਰਿੰਦਰ ਸਹਿਵਾਗ ਦੇ ਘਰ ਦੇ ਉੱਪਰੋਂ ਟਿੱਡੀਆਂ ਦਾ ਇੱਕ ਝੁੰਡ ਲੰਘਿਆ, ਜਿਸ ਦੀ ਵੀਡੀਓ ਵੀਰੂ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਟਿੱਡੀਆਂ ਦੇ ਝੁੰਡਾਂ ਨੇ ਤਬਾਹੀ ਮਚਾਈ ਹੋਈ ਹੈ। ਵਰਿੰਦਰ ਸਹਿਵਾਗ ਟਿੱਡੀ ਦੇ ਹਮਲੇ ਤੋਂ ਬਾਲ-ਬਾਲ ਬਚੇ ਹਨ ।
ਦਰਅਸਲ, ਸੋਸ਼ਲ ਮੀਡੀਆ ‘ਤੇ ਲਗਾਤਾਰ ਐਕਟਿਵ ਰਹਿਣ ਵਾਲੇ ਵਰਿੰਦਰ ਸਹਿਵਾਗ ਨੇ ਇਸ ਦੀ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ । ਵੀਡੀਓ ਵਿੱਚ ਦੇਖਿਆ ਗਿਆ ਕਿ ਟਿੱਡੀਆਂ ਦਾ ਇੱਕ ਵੱਡਾ ਸਮੂਹ ਉਨ੍ਹਾਂ ਦੇ ਘਰ ਦੇ ਬਿਲਕੁਲ ਉੱਪਰੋਂ ਲੰਘਿਆ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਵਰਿੰਦਰ ਸਹਿਵਾਗ ਨੇ ਆਪਣੇ ਕੈਪਸ਼ਨ ਵਿੱਚ ਲਿਖਿਆ,’ ਟਿੱਡੀਆਂ ਦਾ ਹਮਲਾ, ਸਿੱਧਾ ਘਰ ਦੇ ਉੱਪਰ, # ਹਮਲਾ। ‘
ਇਸ ਤੋਂ ਬਾਅਦ ਉਨ੍ਹਾਂ ਦੇ ਇੱਕ ਪ੍ਰਸੰਸ਼ਕ ਨੇ ਕਮੈਂਟ ਕਰਦਿਆਂ ਲਿਖਿਆ, ‘ਆਪਣਾ ਬੈਟ ਬਾਹਰ ਰੱਖ ਦਿਓ ਭਾਜੀ, ਆਪਣੇ ਆਪ ਚਲੇ ਜਾਣਗੇ।’ ਜ਼ਿਕਰਯੋਗ ਹੈ ਕਿ ਵਰਿੰਦਰ ਸਹਿਵਾਗ ਨੇ 104 ਟੈਸਟ ਮੈਚਾਂ ਵਿੱਚ 49.34 ਦੀ ਔਸਤ ਨਾਲ 8586 ਦੌੜਾਂ ਬਣਾਈਆਂ ਜਿਸ ਵਿੱਚ 23 ਸੈਂਕੜੇ ਅਤੇ 32 ਅਰਧ ਸੈਂਕੜੇ ਸ਼ਾਮਿਲ ਹਨ । ਉਨ੍ਹਾਂ ਦਾ ਸਰਬੋਤਮ ਸਕੋਰ 319 ਰਿਹਾ ਹੈ। ਵੀਰੂ ਨੇ 251 ਵਨਡੇ ਮੈਚਾਂ ਵਿੱਚ 8273 ਦੌੜਾਂ ਬਣਾਈਆਂ ਜਿਸ ਵਿੱਚ15 ਸੈਂਕੜੇ ਅਤੇ 38 ਅਰਧ ਸੈਂਕੜੇ ਸ਼ਾਮਿਲ ਹਨ।
ਦੱਸ ਦੇਈਏ ਕਿ ਵਨਡੇ ਫਾਰਮੈਟ ਵਿੱਚ ਵੀਰੂ ਦਾ ਸਰਬੋਤਮ ਸਕੋਰ 219 ਹੈ। ਇਸ ਤੋਂ ਇਲਾਵਾ ਵੀਰੂ ਨੇ 19 ਟੀ-20 ਮੈਚਾਂ ਵਿੱਚ 394 ਦੌੜਾਂ ਬਣਾਈਆਂ, ਜਿਸ ਵਿੱਚ 68 ਦੌੜਾਂ ਉਨ੍ਹਾਂ ਦਾ ਸਰਵਉੱਚ ਸਕੋਰ ਰਿਹਾ । ਸਹਿਵਾਗ ਉਸ ਭਾਰਤੀ ਟੀਮ ਦਾ ਮੈਂਬਰ ਸੀ ਜਿਸਨੇ 2007 ਵਿੱਚ ਟੀ-20 ਵਰਲਡ ਕੱਪ ਅਤੇ 2011 ਵਿੱਚ ਕ੍ਰਿਕਟ ਵਰਲਡ ਕੱਪ ਜਿੱਤਿਆ ਸੀ।