FCC designates Huawei ZTE: ਚੀਨ ਨੂੰ ਦੁਨੀਆ ਵਿੱਚ ਲਗਾਤਾਰ ਵੱਡੇ-ਵੱਡੇ ਝਟਕੇ ਲੱਗਦੇ ਜਾ ਰਹੇ ਹਨ। ਭਾਰਤ ਨੇ 59 ਚੀਨੀ ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਇੱਕ ਵੱਡਾ ਕਦਮ ਚੁੱਕਿਆ ਹੈ । ਅਮਰੀਕੀ ਸਰਕਾਰ ਨੇ ਦੋ ਚੀਨੀ ਕੰਪਨੀਆਂ ਨੂੰ ਆਪਣੀ ਸੁਰੱਖਿਆ ਲਈ ਖਤਰਾ ਦੱਸਿਆ ਹੈ, ਜਿਸ ਵਿੱਚ Huawei ਟੈਕਨਾਲੋਜੀ ਅਤੇ ZTE ਕਾਰਪੋਰੇਸ਼ਨ ਸ਼ਾਮਿਲ ਹਨ। ਹੁਣ ਅਮਰੀਕਾ ਵਿੱਚ ਇਨ੍ਹਾਂ ਦੋਵਾਂ ਕੰਪਨੀਆਂ ਦੇ ਕਾਰੋਬਾਰ ਕਰਨ ‘ਤੇ ਪਾਬੰਦੀ ਲਗਾਈ ਗਈ ਹੈ ।
ਅਮਰੀਕਾ ਦੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਨੇ ਮੰਗਲਵਾਰ ਨੂੰ 5-0 ਦੀ ਵੋਟਿੰਗ ਦੇ ਅਧਾਰ ‘ਤੇ ਇਨ੍ਹਾਂ ਕੰਪਨੀਆਂ ਨੂੰ ਖਤਰਨਾਕ ਦੱਸਿਆ। ਅਮਰੀਕੀ ਸਰਕਾਰ ਨੇ ਵੀ ਇਨ੍ਹਾਂ ਕੰਪਨੀਆਂ ਨਾਲ ਸਮਝੌਤਾ ਕਰ ਲਿਆ ਸੀ, ਇਸ ਵਿੱਚ 8.3 ਬਿਲੀਅਨ ਡਾਲਰ ਦਾ ਸਾਮਾਨ ਖਰੀਦਣਾ ਸੀ, ਪਰ ਹੁਣ ਇਸ ਨੂੰ ਰੋਕ ਦਿੱਤਾ ਗਿਆ ਹੈ ।
ਦੱਸ ਦੇਈਏ ਕਿ ਭਾਰਤ ਵਿੱਚ ਵੀ Huawei ‘ਤੇ ਸੰਕਟ ਜਾਰੀ ਹੈ, ਪਿਛਲੇ ਦਿਨੀਂ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਇਸ ਮੁੱਦੇ ‘ਤੇ ਵਿਚਾਰ ਕੀਤਾ ਗਿਆ ਸੀ । ਜਿਸ ਵਿੱਚ 5G ਨੈਟਵਰਕ ਅਲਾਟਮੈਂਟ ਵਿੱਚ Huawei ਦਾਅਵੇਦਾਰ ਹੈ, ਪਰ ਹੁਣ ਇਸ ਨੂੰ ਰੋਕਿਆ ਜਾ ਸਕਦਾ ਹੈ । ਅਮਰੀਕਾ ਦੇ FCC ਦੇ ਚੇਅਰਮੈਨ ਅਜੀਤ ਪਾਈ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਚੀਨੀ ਨੈੱਟਵਰਕ ਵਿੱਚ ਆਪਣਾ ਨੈੱਟਵਰਕ ਸਾਂਝਾ ਨਹੀਂ ਕਰ ਸਕਦੇ, ਜਿਸ ਨਾਲ ਸਾਡੇ ਸੰਚਾਰ ਬੁਨਿਆਦੀ ਢਾਂਚੇ ਨੂੰ ਨੁਕਸਾਨ ਹੋ ਸਕੇ । ਹਾਲਾਂਕਿ, ਅਜੇ ਤੱਕ ਇਸ ਫੈਸਲੇ ‘ਤੇ ਦੋਵਾਂ ਕੰਪਨੀਆਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਦੂਜੇ ਦੇਸ਼ਾਂ ਨੂੰ ਵੀ Huawei ਨਾਲ ਕੰਮ ਨਾ ਕਰਨ ਲਈ ਕਿਹਾ ਜਾ ਰਿਹਾ ਹੈ, ਕਿਉਂਕਿ ਇਹ ਸੁਰੱਖਿਆ ਲਈ ਖਤਰਾ ਹੈ ।