love marriage girl suicide: ਮੁੱਲਾਪੁਰ ਦਾਖਾ ‘ਚ ਉਸ ਸਮੇਂ ਸਨਸਨੀ ਫੈਲ ਗਈ, ਜਦ ਇੱਥੇ ਪ੍ਰੇਮ ਵਿਆਹ ਦੇ ਲਗਭਗ 3 ਮਹੀਨਿਆਂ ਬਾਅਦ ਵਿਆਹੁਤਾ ਨੇ ਖੌਫਨਾਕ ਕਦਮ ਚੁੱਕਦੇ ਹੋਏ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕਾ ਦੇ ਪਤੀ ਸਮੇਤ ਪਰਿਵਾਰ ਦੇ 6 ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਇਸ ਮਾਮਲੇ ਸਬੰਧੀ ਪੁਲਿਸ ਨੂੰ ਮ੍ਰਿਤਕਾ ਦੀ ਮਾਤਾ ਨੇ ਦੱਸਿਆ ਕਿ 3 ਕੁ ਮਹੀਨੇ ਪਹਿਲਾਂ ਉਸ ਦੀ ਮ੍ਰਿਤਕ ਧੀ ਅਮਨਦੀਪ ਕੌਰ ਦਾ ਪ੍ਰੇਮ ਵਿਆਹ ਬਜਰੰਗ ਬਾਂਸਲ ਉਰਫ ਰਮਨ ਪੁੱਤਰ ਤਰਸੇਮ ਲਾਲ ਵਾਸੀ ਅਰੀਓ ਕਾਲੋਨੀ ਦੇਤਵਾਲ ਨਾਲ ਹੋਇਆ ਸੀ ਪਰ ਕੁਝ ਸਮੇਂ ਬਾਅਦ ਹੀ ਲੜਕੇ ਦੇ ਪਰਿਵਾਰ ਵੱਲੋਂ ਦਾਜ ਲਈ ਅਮਨਦੀਪ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ।
ਮ੍ਰਿਤਕਾ ਦੀ ਮਾਂ ਨੇ ਇਹ ਵੀ ਦੱਸਿਆ ਕਿ ਬੀਤੇ 28 ਜੂਨ ਨੂੰ ਸਮੂਹ ਸਹੁਰਾ ਪਰਿਵਾਰ ਨੇ ਉਸ ਦੀ ਧੀ ਨੂੰ ਦਾਜ ਨਾ ਲਿਆਉਣ ਅਤੇ ਪ੍ਰੇਮ ਵਿਆਹ ਕਰਵਾਉਣ ਸਬੰਧੀ ਕਾਫੀ ਮੰਦਾ ਬੋਲਿਆ, ਜਿਸ ਤੋਂ ਬਾਅਦ ਮੈਂ ਆਪਣੇ ਧੀ ਅਤੇ ਜਵਾਈ ਨੂੰ ਆਪਣੇ ਘਰ ਲੈ ਗਈ। 30 ਜੂਨ ਨੂੰ ਮੇਰੇ ਜਵਾਈ ਬਜਰੰਗ ਬਾਂਸਲ ਨੇ ਐਰੋਸਿਟੀ ਪਿੰਡ ਦੇਤਵਾਲ ਵਿਖੇ ਫਲੈਟ ਕਿਰਾਏ ‘ਤੇ ਲੈ ਲਿਆ ਅਤੇ ਦੋਵੇ ਉੱਥੇ ਰਹਿਣ ਲੱਗ ਗਏ ਪਰ ਸਹੁਰਾ ਪਰਿਵਾਰ ਨੇ ਫਿਰ ਵੀ ਪਿੱਛਾ ਨਾ ਛੱਡਿਆ, ਜਿੱਥੇ ਬੀਤੇ ਦਿਨ 2 ਜੁਲਾਈ ਨੂੰ ਵੀ ਅਮਨਦੀਪ ਦਾ ਆਪਣੇ ਪਤੀ ਬਜਰੰਗ ਬਾਂਸਲ ਨਾਲ ਝਗੜਾ ਹੋਇਆ ਸੀ। ਇਸ ਦੌਰਾਨ ਬਜਰੰਗ ਨੇ ਉਸ ਦਾ ਮੋਬਾਇਲ ਫੋਨ ਤੋੜ ਦਿੱਤਾ ਸੀ। ਬੀਤੇ ਦਿਨ 3 ਜੁਲਾਈ ਨੂੰ ਕਿਸੇ ਨੇ ਫੋਨ ਕਰਕੇ ਮੈਨੂੰ (ਮ੍ਰਿਤਕਾਂ ਦੀ ਮਾਂ) ਅਮਨਦੀਪ ਦੀ ਮੌਤ ਦੀ ਖਬਰ ਦਿੱਤੀ, ਜਦ ਮ੍ਰਿਤਕਾਂ ਦੀ ਮਾਂ ਉੱਥੇ ਪਹੁੰਚੀ ਤਾਂ ਅਮਨਦੀਪ ਬੈੱਡ ‘ਤੇ ਪਈ ਹੋਈ ਸੀ ਅਤੇ ਚੁੰਨੀ ਪੱਖੇ ਨਾਲ ਲਟਕ ਰਹੀ ਸੀ। ਮ੍ਰਿਤਕਾਂ ਦੀ ਗਰਦਨ ‘ਤੇ ਕਾਫੀ ਨਿਸ਼ਾਨ ਸੀ ਅਤੇ ਕਮਰੇ ਦੀ ਬਾਲਕੋਨੀ ਦੇ ਪਿਛਲੇ ਪਾਸੇ ਕੱਚ ਵਾਲਾ ਦਰਵਾਜ਼ਾ ਟੁੱਟਿਆਂ ਹੋਇਆ ਸੀ। ਥਾਣਾ ਦਾਖਾ ਦੀ ਪੁਲਿਸ ਨੇ ਮ੍ਰਿਤਕਾਂ ਦੀ ਮਾਂ ਦੇ ਬਿਆਨ ਦੇ ਆਧਾਰ ‘ਤੇ ਸਹੁਰਾ ਪਰਿਵਾਰ ਖਿਲਾਫ ਦਾਜ ਲਈ ਤੰਗ ਪਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ। ਲਾਸ਼ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ।