Punjab Govt uploads seniority : ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਆਈਪੀਐਸ ਦੀ ਤਰੱਕੀ ਲਈ ਉਡੀਕ ਕਰ ਰਹੇ 1993-94 ਬੈਚ ਦੇ ਪੀਪੀਐਸ ਅਧਿਕਾਰੀਆਂ ਦੀ ਸੀਨੀਆਰਤਾ ਸੂਚੀ ਨੂੰ ਪੰਜਾਬ ਪੁਲਿਸ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਗਿਆ ਹੈ। ਜਿਸ ਨਾਲ ਹੁਣ ਤਰੱਕੀ ਵਾਲੇ ਪੀਪੀਐਸ ਅਧਿਕਾਰੀ ਛੇਤੀ ਹੀ ਆਈਪੀਐਸ ਬਣ ਜਾਣਗੇ। ਪੰਜਾਬ ਸਰਕਾਰ ਵੱਲੋਂ ਇਸ ਸੂਚੀ ਨੂੰ ਯੂਪੀਐਸਸੀ ਤੇ ਗ੍ਰਹਿ ਮੰਤਰਾਲੇ ਨੂੰ ਪੀਪੀਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਆਈਪੀਐਸ ਵਿੱਚ ਭੇਜੇਗੀ। ਜਿਸ ’ਤੇ ਅਗਲੇ ਡੇਢ ਮਹੀਨੇ ਦੇ ਅੰਦਰ-ਅੰਦਰ ਆਈਪੀਐਸ ਅਧਿਕਾਰੀਆਂ ਦੀ ਤਰੱਕੀ ਹੋਣ ਦੀ ਪੂਰੀ ਉਮੀਦ ਹੈ।
ਦੱਸਣਯੋਗ ਹੈ ਕਿ ਤਰੱਕੀ ਵਾਲੇ ਅਧਿਕਾਰੀਆਂ ਨੂੰ ਪੀਪੀਐਸ ‘ਚ ਸਾਲ 1993 ਵਿਚ ਪ੍ਰਮੋਟ ਕੀਤਾ ਗਿਆ ਸੀ ਜਦਕਿ 1994 ਬੈਚ ਦੇ ਡਾਇਰੈਕਟ ਪੀਪੀਐਸ ਅਧਿਕਾਰੀਆਂ ਨੂੰ ਆਈਪੀਐਸ ਬਣਾਇਆ ਗਿਆ ਸੀ। ਇਸ ਤੋਂ ਬਾਅਦ ਤਰੱਕੀ ਵਾਲੇ ਪੀਪੀਐਸ ਅਧਿਕਾਰੀਆਂ ਨੇ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਸੀ, ਜਿਸ ਦੀ ਨਵੰਬਰ 2018 ਵਿੱਚ ਲਗਭਗ 5 ਸਾਲਾਂ ਦੀ ਸੁਣਵਾਈ ਤੋਂ ਬਾਅਦ ਸਰਕਾਰ ਨੂੰ ਦੁਬਾਰਾ ਇੱਕ ਸੀਨੀਅਰਤਾ ਸੂਚੀ ਬਣਾਉਣ ਲਈ ਕਿਹਾ ਗਿਆ ਸੀ। ਪੀਪੀਐਸ ਅਧਿਕਾਰੀਆਂ ਨੇ ਆਪਣੀਆਂ ਤਰੱਕੀਆਂ ਲਈ ਸਰਕਾਰ ਖਿਲਾਫ ਇਹ ਲੜਾਈ ਲਗਭਗ ਡੇਢ ਸਾਲ ਲੜੀ, ਜਿਸ ਦੇ ਚੱਲਦਿਆਂ ਹਾਈ ਕੋਰਟ ਦੀਆਂ ਹਿਦਾਇਤਾਂ ਮੁਤਾਬਕ ਸਰਕਾਰ ਵੱਲੋਂ ਅਖੀਰ ਪੰਜਾਬ ਪੁਲਿਸ ਦੀ ਵੈੱਬਸਾਈਟ ‘ਤੇ ਤਰੱਕੀ ਵਾਲੇ ਪੀਪੀਐਸ ਅਧਿਕਾਰੀਆਂ ਦੀ ਅੰਤਿਮ ਸੀਨੀਅਰਤਾ ਸੂਚੀ ਨੂੰ ਬੀਤੀ ਰਾਤ ਅਪਲੋਡ ਕੀਤਾ ਗਿਆ।