corona micro contenment zone: ਲੁਧਿਆਣਾ ਸ਼ਹਿਰ ‘ਚ ਕੋਰੋਨਾ ਦੇ ਵੱਧ ਰਿਹਾ ਕਹਿਰ ਜਿੱਥੇ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਉੱਥੇ ਹੀ ਆਮ ਜਨਤਾ ‘ਚ ਵੀ ਸਹਿਮ ਵਾਲਾ ਮਾਹੌਲ ਪੈਦਾ ਹੋ ਗਿਆ ਹੈ। ਦੱਸ ਦੇਈਏ ਕਿ ਲੁਧਿਆਣਾ ‘ਚ ਜੁਲਾਈ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਹਰ ਰੋਜ਼ ਕੋਰੋਨਾ ਦਾ ਬਲਾਸਟ ਹੋ ਰਿਹਾ ਹੈ, ਜਿਸ ਕਾਰਨ ਸ਼ਹਿਰ ‘ਚ ਹੁਣ ਤੱਕ ਕੋਰੋਨਾ ਪੀੜ੍ਹਤਾਂ ਦਾ ਅੰਕੜਾ 1104 ਤੱਕ ਪਹੁੰਚ ਗਿਆ ਜਦਕਿ 27 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਮੱਦੇਨਜ਼ਰ ਇੱਥੇ 4 ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਫੀਲਡਗੰਜ ਨੂੰ ਵੀ ਮਾਈਕ੍ਰੋ-ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਹੈ, ਜਿੱਥੇ 9 ਪਾਜ਼ੀਟਿਵ ਲੋਕ ਮਿਲੇ ਹਨ।
ਇਸ ਤੋਂ ਇਲਾਵਾ ਰਾਜੀਵ ਗਾਂਧੀ ਕਾਲੋਨੀ ਫੋਕਲ ਪੁਆਇੰਟ, ਲੇਬਰ ਕਾਲੋਨੀ ਗਊਸ਼ਾਲਾ ਰੋਡ, ਸਨ ਸਿਟੀ ਅਮਲੋਹ ਰੋਡ ਖੰਨਾ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਗਏ ਹਨ। ਦੱਸ ਦੇਈਏ ਕਿ ਪ੍ਰੇਮ ਨਗਰ ਨੂੰ ਕੰਟੇਨਮੈਂਟ ਜ਼ੋਨ ‘ਚ ਹਟਾ ਦਿੱਤਾ ਗਿਆ ਹੈ। ਪ੍ਰੇਮ ਨਗਰ ‘ਚ ਲਗਭਗ 90 ਤੋਂ ਜ਼ਿਆਦਾ ਲੋਕ ਕੋਰੋਨਾ ਪਾਜ਼ੇਟਿਵ ਮਿਲੇ ਹਨ ਪਰ ਜੁਲਾਈ ਮਹੀਨੇ ਦੌਰਾਨ ਇਲਾਕੇ ‘ਚ ਕੋਈ ਕੋਰੋਨਾ ਕੇਸ ਸਾਹਮਣੇ ਨਹੀਂ ਆਇਆ ਹੈ। ਇਸ ਦੌਰਾਨ 23 ਦਿਨਾਂ ਬਾਅਦ ਪ੍ਰੇਮ ਨਗਰ ਨੂੰ ਕੰਟੇਨਮੈਂਟ ਜ਼ੋਨ ਦੀ ਲਿਸਟ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਲੁਧਿਆਣਾ ‘ਚ ਹੁਣ ਤੱਕ 2 ਕੰਟੇਨਮੈਂਟ ਜ਼ੋਨ ਅਤੇ 9 ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ।