sho vinay tiwari arrest: ਬੁੱਧਵਾਰ ਨੂੰ ਦੋ ਪੁਲਿਸ ਅਧਿਕਾਰੀਆਂ ਨੂੰ ਪੰਜ ਲੱਖ ਦੇ ਇਨਾਮ ਵਾਲੇ ਬਦਮਾਸ਼ ਵਿਕਾਸ ਦੁਬੇ ਦੀ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਚੌਬੇਪੁਰ ਥਾਣੇ ਦੇ ਮੁਅੱਤਲ ਐਸਓ ਵਿਨੈ ਤਿਵਾਰੀ ਅਤੇ ਬੀਟ ਇੰਚਾਰਜ ਕੇ ਕੇ ਸ਼ਰਮਾ ਨੂੰ ਆਖਰਕਾਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਵਿਨੈ ਤਿਵਾਰੀ ਬੁੱਧਵਾਰ ਸਵੇਰ ਤੋਂ ਹੀ ਐਸਟੀਐਫ ਦੀ ਪੁੱਛਗਿੱਛ ਅਧੀਨ ਸੀ ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਹਾਲਾਂਕਿ, ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਨੈ ਤਿਵਾਰੀ ‘ਤੇ ਘਟਨਾ ਵਾਲੇ ਦਿਨ ਪੁਲਿਸ ਬਾਰੇ ਸੂਚਿਤ ਕਰਨ ਦਾ ਸ਼ੱਕ ਸੀ। ਜਿਸ ਕਾਰਨ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੁੱਧਵਾਰ ਨੂੰ ਵਿਨੈ ਤਿਵਾਰੀ ਤੋਂ ਇਲਾਵਾ ਉਸ ਵੇਲੇ ਦੇ ਬੀਟ ਇੰਚਾਰਜ ਕੇ ਕੇ ਸ਼ਰਮਾ ਤੋਂ ਵੀ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਕੇਕੇ ਸ਼ਰਮਾ ‘ਤੇ ਵੀ ਮੁਖਬਰੀ ਕਰਨ ਦਾ ਦੋਸ਼ ਹੈ। ਦੱਸ ਦੇਈਏ ਕਿ ਪੁਲਿਸ ਵਲੋਂ ਵਿਕਾਸ ਦੂਬੇ ਦੇ ਸਾਰੇ ਸਹਾਇਕਾਂ ਦੇ ਕਾਲ ਵੇਰਵੇ ਦੀ ਭਾਲ ਕੀਤੀ ਜਾ ਰਹੀ ਹੈ। ਇਸ ਕੇਸ ‘ਚ ਪੂਰੇ ਚੌਬੇਪੁਰ ਥਾਣੇ ਨੂੰ ਲਾਈਨ ਹਾਜ਼ਰ ਕੀਤਾ ਜਾ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਸ਼ਹੀਦ ਸੀਓ ਦੇਵੇਂਦਰ ਮਿਸ਼ਰਾ ਦਾ ਕਥਿਤ ਪੱਤਰ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਸ ਨੇ ਚੌਬੇਪੁਰ ਦੇ ਤਤਕਾਲੀ ਐਸਓ ਵਿਨੈ ਤਿਵਾਰੀ ਅਤੇ ਵਿਕਾਸ ਦੂਬੇ ਦੀ ਮਿਲੀ ਭੁਗਤ ਬਾਰੇ ਉਸ ਵੇਲੇ ਦੇ ਐਸਐਸਪੀ ਅਨੰਤ ਦੇਵ ਨੂੰ ਸ਼ਿਕਾਇਤ ਕੀਤੀ ਸੀ। ਸ਼ਹੀਦ ਸੀਓ ਦੇ ਵਾਇਰਲ ਪੱਤਰ ਤੋਂ ਬਾਅਦ ਮੁਖਬਰੀ ਦੇ ਸ਼ੱਕ ਦੀ ਸੂਈ ਐਸ ਓ ਵਿਨੈ ਤਿਵਾਰੀ ‘ਤੇ ਗਈ। ਜਦੋਂ ਪੁਲਿਸ ਦੀ ਟੀਮ ਬਿੱਕਰੂ ਜਾ ਰਹੀ ਸੀ ਤਾਂ ਐਸ ਓ ਵਿਨੈ ਤਿਵਾਰੀ ਨੇ ਫੋਨ ਕਰਕੇ ਲਾਈਟ ਕੱਟਵਾਈ ਸੀ। ਵਿਨੇ ਤਿਵਾਰੀ ਨੂੰ ਸਾਰੇ ਦੋਸ਼ਾਂ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਚੌਬੇਪੁਰ ਥਾਣੇ ਦੇ ਦੋ ਇੰਸਪੈਕਟਰ ਅਤੇ ਇੱਕ ਕਾਂਸਟੇਬਲ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਹਰ ਇੱਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਪੱਤਰ ਵਿੱਚ, ਸ਼ਹੀਦ ਸੀਓ ਦੇਵੇਂਦਰ ਮਿਸ਼ਰਾ ਨੇ ਸਪਸ਼ਟ ਲਿਖਿਆ ਸੀ ਕਿ ਥਾਣਾ ਵਿਨੈ ਤਿਵਾਰੀ ਦਾ ਵਿਕਾਸ ਦੂਬੇ ਕੋਲ ਆਉਣ ਜਾਣ ਤੇ ਗੱਲਬਾਤ ਬਣੀ ਹੋਈ ਹੈ। ਇੰਨਾ ਹੀ ਨਹੀਂ, ਸੀਓ ਨੇ ਚਾਰ ਮਹੀਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਜੇ ਥਾਣਾ ਮੁਖੀ ਆਪਣਾ ਕੰਮ ਕਰਨ ਦਾ ਤਰੀਕਾ ਨਹੀਂ ਬਦਲਦਾ ਤਾਂ ਗੰਭੀਰ ਘਟਨਾ ਵਾਪਰ ਸਕਦੀ ਹੈ।