robber gang members arrested: ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਨੇ ਲੁਟੇਰਾ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਦੱਸ ਦੇਈਏ ਕਿ ਇਸ ਲੁਟੇਰਾ ਗਿਰੋਹ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਸ਼ਹਿਰ ‘ਚ 11 ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ। ਹੁਣ ਪੁਲਿਸ ਇਸ ਲੁਟੇਰਾ ਗਿਰੋਹ ਦੇ ਮੈਂਬਰਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕਰੇਗੀ।
ਇਸ ਸਬੰਧੀ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਨ੍ਹਾਂ ਦਾ ਮੁਖੀ ਸਰਗਨਾ ਨਿੰਮ ਵਾਲਾ ਚੌਕ ਦਾ ਨਿਵਾਸੀ ਸੰਜੀਵ ਚੋਪੜਾ ਹੈ, ਜਿਸ ਨੇ 2005 ‘ਚ ਲੁਧਿਆਣਾ ‘ਚ ਡਕੈਤੀ ਕੀਤੀ ਸੀ ਅਤੇ ਇਸ ਤੋਂ ਬਾਅਦ ਜੇਲ ‘ਚੋਂ ਪੈਰੋਲ ‘ਤੇ ਆ ਕੇ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਸਨੀ ਕੁਮਾਰ ਨਿਵਾਸੀ ਰਾਜਿੰਦਰ ਦੀ ਚੱਕੀ ਮਾਨਕਵਾਲ, ਅਮਨਦੀਪ ਸਿੰਘ ਨਿਵਾਸੀ ਗਿੱਲ ਸਟੇਸ਼ਨ ਮਾਨਕਵਾਲ, ਮੁਕੇਸ਼ ਕੁਮਾਰ ਪ੍ਰੀਤ ਨਗਰ ਬਰਨਾਲਾ ਫਾਟਕ ਸੰਗਰੂਰ ਅਤੇ ਗੁੱਡੂ ਜੈਸਵਾਲ ਲਖਨਊ ਰੇਲਵੇ ਕਾਲੋਨੀ ਲੁਧਿਆਣਾ ਦੇ ਨਾਲ ਮਿਲ ਕੇ ਗਿਰੋਹ ਬਣਾ ਲਿਆ ਸੀ। ਪੁਲਿਸ ਨੇ ਇਨ੍ਹਾਂ ‘ਚੋਂ ਗੁੱਡੂ ਜੈਸਵਾਲ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।