man killed crushing tractor: ਲੁਧਿਆਣਾ ‘ਚ ਇਕ ਸ਼ਖਸ ਵੱਲੋਂ ਆਪਣੇ ਪੁੱਤਰ ਦੀ ਮੌਤ ਦਾ ਬਦਲਾ ਲੈਣ ਲਈ ਅਜਿਹਾ ਖੌਫਨਾਕ ਤਾਰੀਕਾ ਅਪਣਾਇਆ ਗਿਆ , ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੱਸ ਦੇਈਏ ਦੋਸ਼ੀ ਸ਼ਖਸ ਰਣਜੀਤ ਸਿੰਘ ਨੇ ਉਸੇ 60 ਸਾਲਾਂ ਬਜ਼ੁਰਗ ਨੂੰ ਟਰੈਕਟਰ ਨਾਲ ਕੁਚਲ ਦਿੱਤਾ, ਜਿਸ ਦੇ ਵਾਹਨ ਦੀ ਚਪੇਟ ‘ਚ ਆਉਣ ਨਾਲ ਉਸਦੇ ਪੁੱਤਰ ਅਰਸ਼ਦੀਪ ਸਿੰਘ ਦੀ ਮੌਤ ਹੋਈ ਸੀ।ਪੁਲਿਸ ਨੇ ਮ੍ਰਿਤਕ ਰਣਜੀਤ ਸਿੰਘ ਦੇ ਭਰਾ ਮਨਜੀਤ ਸਿੰਘ ਦੇ ਬਿਆਨ ਦੇ ਆਧਾਰ ‘ਤੇ ਇਸ ਮਾਮਲੇ ‘ਚ ਉਕਤ ਦੋਸ਼ੀ ਸ਼ਖਸ ਰਣਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਸ਼ਖਸ ਦਾ ਨਾਂ ਵੀ ਰਣਜੀਤ ਸਿੰਘ , ਜੋ ਕਿ ਸਦਰ ਦੇ ਪਿੰਡ ਕਾਲਖ ਦੇ ਰਹਿਣ ਵਾਲਾ ਸੀ ਅਤੇ ਦੋਸ਼ੀ ਰਣਜੀਤ ਸਿੰਘ ਵੀ ਉਸੇ ਪਿੰਡ ਦਾ ਰਹਿਣ ਵਾਲਾ ਹੈ।
ਥਾਣਾ ਸਦਰ ਦੇ ਐੱਸ.ਐੱਚ.ਓ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਰਣਜੀਤ ਸਿੰਘ ਮਨਰੇਗਾ ਦੇ ਤਹਿਤ ਮਜ਼ਦੂਰੀ ਕਰਦਾ ਸੀ। ਕੁਝ ਸਮਾਂ ਪਹਿਲਾਂ ਮ੍ਰਿਤਕ ਰਣਜੀਤ ਸਿੰਘ ਦੇ ਵਾਹਨ ਨਾਲ ਦੋਸ਼ੀ ਰਣਜੀਤ ਸਿੰਘ ਦੇ ਪੁੱਤਰ ਅਰਸ਼ਦੀਪ ਸਿੰਘ ਦੀ ਟੱਕਰ ਹੋਣ ਕਾਰਨ ਮੌਤ ਹੋ ਗਈ ਸੀ। ਰਣਜੀਤ ਸਿੰਘ ਇਸੇ ਗੱਲ ਦੀ ਰੰਜ਼ਿਸ਼ ਰੱਖਦਾ ਸੀ, ਜਿਸ ਦਾ ਉਸ ਨੇ ਬਦਲਾ ਲੈਣਾ ਚਾਹੁੰਦਾ ਸੀ।ਬੀਤੇ ਦਿਨ ਮ੍ਰਿਤਕ ਰਣਜੀਤ ਸਿੰਘ ਜਦੋਂ ਮਨਰੇਗਾ ਦਾ ਕੰਮ ਕਰ ਰਿਹਾ ਸੀ ਤਾਂ ਇਸ ਦੌਰਾਨ ਦੋਸ਼ੀ ਰਣਜੀਤ ਸਿੰਘ ਉੱਥੋ ਟਰੈਕਟਰ ਲੈ ਕੇ ਜਾ ਰਿਹਾ ਸੀ,
ਇਸ ਦੌਰਾਨ ਥੋੜ੍ਹੀ ਦੂਰੀ ‘ਤੇ ਜਾ ਕੇ ਦੋਸ਼ੀ ਨੇ ਟਰੈਕਟਰ ਬੈਕ ਕੀਤਾ ਅਤੇ ਤੇਜ਼ ਰਫਤਾਰ ਨਾਲ ਦੌੜਾ ਕੇ ਰਣਜੀਤ ਸਿੰਘ ਦੇ ਉੱਪਰ ਚੜ੍ਹਾ ਦਿੱਤਾ। ਇਸ ਤੋਂ ਬਾਅਦ ਦੋਸ਼ੀ ਮੌਕੇ ‘ਤੇ ਫਰਾਰ ਹੋ ਗਿਆ, ਜਿਸ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।