mini sectraiet without mask: ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਜੋ ਕਿ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣਿਆ ਹੈ। ਇਸ ਦੇ ਮੱਦੇਨਜ਼ਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਵਿਵਸਥਾ ‘ਚ ਬਦਲਾਅ ਕਰਨ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸਭ ਤੋਂ ਪਹਿਲਾਂ ਧਿਆਨ ਮਿਨੀ ਸਕੱਤਰੇਤ ਦਫਤਰ ‘ਚ ਜੁੱਟਣ ਵਾਲੀ ਭੀੜ ਤੋਂ ਛੁਟਕਾਰਾ ਪਾਉਣਾ ਹੈ। ਇਸ ਦੇ ਤਹਿਤ ਪਹਿਲਾਂ ਪੰਜਾਬ ਸਰਕਾਰ ਦੁਆਰਾ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦਾ 100 ਫੀਸਦੀ ਪਾਲਣ ਕਰਨਾ ਹੈ। ਇਸ ਦੇ ਨਾਲ ਦਫਤਰ ਦੇ ਅੰਦਰ ਬਿਨਾਂ ਮਾਸਕ ਤੋਂ ਐਂਟਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਗੇਟ ‘ਤੇ ਤਾਇਨਾਤ ਪੁਲਿਸ ਕਰਮਚਾਰੀ ਦੇ ਕੋਲ ਚਾਲਾਨ ਬੁੱਕ ਰੱਖੀ ਗਈ ਹੈ, ਜੋ ਬਿਨਾਂ ਮਾਸਕ ਪਹੁੰਚਣ ਵਾਲੇ ਲੋਕਾਂ ਦੇ ਚਾਲਾਨ ਕੱਟੇਗਾ। ਮੰਗ ਪੱਤਰ ਦੀ ਭੀੜ ਨੂੰ ਕੰਟਰੋਲ ਕਰਨ ਲਈ ਸਿਰਫ 2 ਲੋਕਾਂ ਨੂੰ ਹੀ ਆਗਿਆ ਹੋਵੇਗੀ, ਇਸ ਤੋਂ ਜ਼ਿਆਦਾ ਲੋਕਾਂ ਪਹੁੰਚੇ ਤਾਂ ਮੰਗਪੱਤਰ ਹੀ ਨਹੀਂ ਲਿਆ ਜਾਵੇਗਾ। ਨਵੀਂ ਯੋਜਨਾ ਤਹਿਤ ਗੇਟ ‘ਤੇ ਇਕ ਹੀ ਕਰਮਚਾਰੀ ਬਿਠਾਉਣ ਦੀ ਪ੍ਰਕਿਰਿਆ ‘ਤੇ ਮੰਥਨ ਚੱਲ ਰਿਹਾ ਹੈ, ਜਿਸ ਨੂੰ ਪੁੱਛ ਗਿੱਛ ਤੋਂ ਬਾਅਦ ਦਫਤਰ ਦੇ ਅੰਦਰ ਜਾਣ ਦੀ ਆਗਿਆ ਦੇਵੇਗਾ। ਉਹ ਵੀ ਤਾਂ ਜੇਕਰ ਜਰੂਰੀ ਹੋਇਆ ਤਾਂ ਨਹੀਂ ਤਾਂ ਉਸ ਦੇ ਦਸਤਾਵੇਜ਼ ਉੱਥੇ ਹੀ ਪ੍ਰਾਪਤ ਕਰਕੇ ਸਬੰਧਿਤ ਬ੍ਰਾਂਚ ਨੂੰ ਭੇਜ ਦਿੱਤੇ ਜਾਣਗੇ। ਇਸ ਸਬੰਧੀ ਡੀ.ਸੀ ਵਰਿੰਦਰ ਸ਼ਰਮਾ ਨੇ ਨਵੀਂ ਵਿਵਸਥਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸਾਡਾ ਉਦੇਸ਼ ਲੋਕਾਂ ਦੇ ਨਾਲ-ਨਾਲ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਕੋਰੋਨਾ ਤੋਂ ਬਚਾਉਣਾ ਹੈ।