Young man commit suicide: ਲੁਧਿਆਣਾ ਦੇ ਥਾਣਾ ਸਦਰ ਦੀ ਬਸੰਤ ਐਵੇਨਿਊ ‘ਚ ਰਹਿਣ ਵਾਲੇ ਇਕ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਉਨ੍ਹਾਂ ਦੇ 19 ਸਾਲਾਂ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੇਵ ਪੁੱਤਰ ਰਮੇਸ਼ ਕੁਮਾਰ ਫੈਕਟਰੀ ‘ਚ ਡਰਾਈਵਰ ਦੀ ਨੌਕਰੀ ਕਰਦਾ ਸੀ ਅਤੇ ਦੇਰ ਰਾਤ ਕੰਮ ਤੋਂ ਵਾਪਸ ਆਇਆ ਅਤੇ ਸੌਣ ਲਈ ਆਪਣੇ ਕਮਰੇ ‘ਚ ਚਲਾ ਗਿਆ। ਸਵੇਰਸਾਰ ਨੌਜਵਾਨ ਦੇ ਕਮਰੇ ਦੀ ਲਾਈਟ ਜਗ ਰਹੀ ਸੀ, ਜਦੋਂ ਨੌਜਵਾਨ ਦੇ ਪਿਤਾ ਨੇ ਕਮਰੇ ‘ਚ ਦੇਖਿਆ ਤਾਂ ਉਸ ਦੀ ਲਾਸ਼ ਚੁੰਨੀ ਦੇ ਸਹਾਰੇ ਪੱਖੇ ਨਾਲ ਲਟਕ ਰਹੀ ਸੀ, ਜਿਸ ਨੂੰ ਦੇਖ ਨੇ ਪਰਿਵਾਰਿਕ ਮੈਂਬਰਾਂ ਦੇ ਹੋਸ਼ ਉੱਡ ਗਏ।

ਦੱਸ ਦੇਈਏ ਕਿ ਮੌਕੇ ‘ਤੇ ਕੋਈ ਸੁਸਾਇਡ ਨੋਟ ਨਹੀਂ ਮਿਲਿਆ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਨੌਜਵਾਨ ਨੇ ਕਿਸ ਕਾਰਨ ਖੁਦਕੁਸ਼ੀ ਕੀਤੀ।






















