Husband murdered along : ਕਲ ਬਠਿੰਡਾ ਵਿਖੇ ਐੱਨ. ਐੱਫ. ਐੱਲ. ਟਾਊਨਸ਼ਿਪ ਕੋਲ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਦੀ ਪਛਾਣ ਜੋਨੀ ਰਾਮ ਪੁੱਤਰ ਅਮੀ ਚੰਦ ਨਿਵਾਸੀ ਪੁਹਲਾ ਕਾਲੋਨੀ ਆਦਰਸ਼ ਨਗਰ ਵਜੋਂ ਹੋਈ ਸੀ। ਨੌਜਵਾਨ ਦੀ ਹੱਤਿਆ ਲੋਹੇ ਦੀ ਰਾਡ ਨਾਲ ਕੀਤੀ ਗਈ ਦੱਸੀ ਜਾ ਰਹੀ ਸੀ। ਪੁਲਿਸ ਵਲੋਂ ਇਸ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਤਨੀ ਦੇ ਆਪਣੇ ਦਿਓਰ ਨਾਲ ਨਾਜਾਇਜ਼ ਸਬੰਧ ਸਨ ਤੇ ਆਪਣੇ ਗਲਤ ਇਰਾਦਿਆਂ ਨੂੰ ਨੇਪਰੇ ਚਾੜ੍ਹਨ ਲਈ ਆਪਣੀ ਰਾਹ ਵਿਚ ਅੜਿੱਕਾ ਬਣੇ ਪਤੀ ਨੂੰ ਦਿਓਲ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੋਵਾਂ ਨੇ ਮਿਲ ਕੇ ਬਹੁਤ ਹੀ ਘਿਨਾਉਣੇ ਢੰਗ ਨਾਲ ਲੋਹੇ ਦੀ ਰਾਡ ਨਾਲ ਵਾਰ ਕਰਕੇ ਜਾਨੀ ਰਾਮ ਦਾ ਕਤਲ ਕੀਤਾ। ਉਨ੍ਹਾਂ ਨੇ ਇਕੱਠੇ ਉਸ ਦੇ ਸਿਰ ‘ਤੇ ਇੰਨੇ ਵਾਰ ਕੀਤੇ ਕਿ ਉਸ ਦਾ ਸਿਰ ਚਕਨਾਚੂਰ ਹੋ ਗਿਆ। ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਥਾਣਾ ਥਰਮਲ ਦੇ ਇੰਚਾਰਜ ਬਲਵਿੰਦਰ ਸਿੰਘ ਢਿੱਲੋਂ ਅਤੇ ਡੀ. ਐੱਸ. ਪੀ. ਸਿਟੀ-2 ਆਸ਼ਵੰਤ ਸਿੰਘ ਵਲੋਂ ਸਾਰੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਸੀ। ਜਾਂਚ ਤੋਂ ਪਤਾ ਲੱਗਾ ਕਿ ਮ੍ਰਿਤਕ ਦੀ ਪਤਨੀ ਰਾਧਾ ਦੇ ਆਪਣੇ ਹੀ ਦਿਓਰ ਨਾਲ ਨਾਜਾਇਜ਼ ਸਬੰਧ ਸਨ ਅਤੇ ਇਸ ਦਾ ਵਿਰੋਧ ਉਸ ਦੇ ਪਤੀ ਵਲੋਂ ਕੀਤਾ ਜਾਂਦਾ ਸੀ ਜਿਸ ਕਾਰਨ ਉਨ੍ਹਾਂ ਨੇ ਮਿਲ ਕੇ ਜਾਨੀ ਰਾਮ ਦਾ ਕਤਲ ਕਰ ਦਿੱਤਾ। ਸ਼ੁੱਕਰਵਾਰ ਨੂੰ ਜਦੋਂ ਲਗਭਗ 4 ਵਜੇ ਉਹ ਕੰਮ ‘ਤੇ ਜਾਣ ਵਾਸਤੇ ਘਰੋਂ ਨਿਕਲਿਆ ਤਾਂ ਜਦੋਂ ਉਹ ਅਜੇ ਘਰ ਤੋਂ ਕੁਝ ਹੀ ਦੂਰੀ ‘ਤੇ ਪੁੱਜਾ ਤਾਂ ਉਥੇ ਲੁਕੇ ਉਸ ਦੇ ਭਰਾ ਟੋਨੀ ਰਾਮ ਨੇ ਰਾਡ ਨਾਲ ਉਸ ਦੇ ਸਿਰ ‘ਤੇ ਵਾਰ ਕਰ ਦਿੱਤਾ ਅਤੇ ਜਦੋਂ ਉਹ ਡਿੱਗ ਗਿਆ ਤਾਂ ਉਸ ਨੂੰ ਟੋਏ ਵਿਚ ਸੁੱਟ ਦਿੱਤਾ ਅਤੇ ਇੱਟਾਂ ਨਾਲ ਉਸ ਦਾ ਸਿਰ ਢੱਕ ਦਿੱਤਾ ਤੇ ਉਥੋਂ ਭੱਜ ਨਿਕਲਿਆ।