Two deaths and Twenty : ਅੰਮ੍ਰਿਤਸਰ ’ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅੱਜ ਜ਼ਿਲੇ ਵਿਚ ਕੋਰੋਨਾ ਨਾਲ ਦੋ ਮੌਤਾਂ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਦੇ ਨਾਲ ਹੀ 22 ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸੰਤ ਐਵੇਨਿਊ ਦੇ 42 ਸਾਲਾ ਹਰਿੰਦਰ ਸਿੰਘ ਤੇ ਗੇਟ ਹਕੀਮਾ ਇਲਾਕੇ ਦੇ 50 ਸਾਲਾ ਸੁਰਿੰਦਰਪਾਲ ਸਿੰਘ ਨੇ ਗੁਰੂ ਨਾਨਕ ਮੈਡੀਕਲ ਕਾਲਜ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਜਿਸ ਦੇ ਨਾਲ ਹੀ ਹੁਣ ਜ਼ਿਲੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 52 ਹੋ ਗਈ ਹੈ।
ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਮਿਲੇ ਮਰੀਜ਼ ਲੱਕੜ ਮੰਡੀ, ਕੱਟਰਾ ਕਰਮ ਸਿੰਘ, ਪਵਨ ਨਗਰ, ਬਹਾਦਰ ਨਗਰ, ਪ੍ਰੇਮ ਨਗਰ, ਸ਼ਹੀਦ ਊਧਮ ਸਿੰਘ ਨਗਰ, ਗੱਲਵਾਟਾ ਗੇਟ, ਵੀਪੀਓ ਬਿਲੋਵਾਲ, ਭੱਲਾ ਕਾਲੋਨੀ, ਪ੍ਰਤਾਪ ਨਗਰ, ਗੁਰਨਾਮ ਨਗਰ, ਗੋਬਿੰਦ ਨਗਰ, ਪੁਲਿਸ ਲਾਈਨ, ਤਹਿਸੀਲਪੁਰਾ, ਸੰਤ ਐਵੇਨਿਊ ਅਤੇ ਮਰੀਜ਼ ਗੇਟ ਹਕੀਮਾਂ ਤੋਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ ਲੱਕੜ ਮੰਡੀ ਤੋਂ ਦੋ, ਮਿਲਾਪ ਐਵੇਨਿਊ ਤੋਂ ਤਿੰਨ ਅਤੇ ਗਰੀਨ ਸਿਟੀ ਤੋਂ ਇਕ ਮਰੀਜ਼ ਵੀ ਸ਼ਾਮਲ ਹੈ। ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1111 ਹੋ ਗਈ ਹੈ। ਰਾਹਤ ਵਾਲੀ ਗੱਲ ਇਹ ਹੈਕਿ ਹੁਣ ਇਨ੍ਹਾਂ ਵਿਚੋਂ 888 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਜ਼ਿਲੇ ਵਿਚ ਐਕਟਿਵ ਮਾਮਲੇ 159 ਦੇ ਲਗਭਗ ਮਾਮਲੇ ਸਰਗਰਮ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਪੰਜਾਬ ਸੂਬੇ ਵਿਚ ਕੋਰੋਨਾ ਨਾਲ ਸਭ ਤੋਂ ਵੱਧ ਮਰਨ ਵਾਲਿਆਂ ਦੀ ਗਿਣਤੀ ਅੰਮ੍ਰਿਤਸਰ ਜ਼ਿਲੇ ਤੋਂ ਹੀ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜੋਕਿ ਸਰਕਾਰ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਹੁਣ ਤੱਕ ਕੋਰੋਨਾ ਦੇ 7676 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 198 ਮੌਤਾਂ ਹੋ ਚੁੱਕੀਆਂ ਹਨ।