ludhiana dcp defeat corona: ਲੁਧਿਆਣਾ ‘ਚ ਕੋਰੋਨਾ ਦੇ ਕਹਿਰ ਦੌਰਾਨ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੋ ਦੇ ਡੀ.ਸੀ.ਪੀ ਅਸ਼ਵਨੀ ਕਪੂਰ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਗਏ ਹਨ ਅਤੇ ਅੱਜ ਭਾਵ ਸੋਮਵਾਰ ਨੂੰ ਡੀ.ਸੀ.ਪੀ ਆਪਣੀ ਡਿਊਟੀ ‘ਤੇ ਵਾਪਸ ਪਰਤ ਆਏ। ਦੱਸਣਯੋਗ ਹੈ ਕਿ ਡੀ.ਸੀ.ਪੀ ਅਸ਼ਵਨੀ ਕਪੂਰ 25 ਜੂਨ ਨੂੰ ਕੋਰੋਨਾਵਾਇਰਸ ਦੀ ਚਪੇਟ ‘ਚ ਆ ਗਏ ਸੀ।
ਡੀ.ਸੀ.ਪੀ ਅਸ਼ਵਨੀ ਕਪੂਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕੋਰੋਨਾ ਨੂੰ ਹਰਾਉਣ ਲਈ ਪੌਸ਼ਟਿਕ ਭੋਜਨ ਦੀ ਵਰਤੋਂ ਕੀਤੀ ਅਤੇ ਸਾਹ ਸਬੰਧੀ ਕਸਰਤਾਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਉਹ 2 ਦਿਨਾਂ ਤੱਕ ਹਸਪਤਾਲ ‘ਚ ਵੀ ਰਹੇ। ਇਸ ਤੋਂ ਬਾਅਦ ਜਦੋਂ ਡਾਕਟਰਾਂ ਨੂੰ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦਿਸੀ ਤਾਂ ਉਨ੍ਹਾਂ ਨੂੰ ਘਰ ‘ਚ ਹੋਮ ਆਈਸੋਲੇਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਡੀ.ਸੀ.ਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਘਰ ‘ਚ ਵੀ ਰਹਿ ਕੇ ਉਨ੍ਹਾਂ ਨੇ ਪੌਸ਼ਟਿਕ ਭੋਜਨ ਦੇ ਨਾਲ ਕਸਰਤਾਂ ਕਰਕੇ ਕੋਰੋਨਾ ਨੂੰ ਮਾਤ ਦੇਣ ‘ਚ ਸਫਲ ਹੋਏ।