mc public dealing ban:ਲੁਧਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਨੂੰ ਲੈ ਕੇ ਪ੍ਰਸ਼ਾਸਨ ਨੇ ਸਖਤਾਈ ਹੋਰ ਵਧਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਨਗਰ ਨਿਗਮ ਦਫਤਰ ‘ਚ ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਹੈ। ਰੱਸੀ ਲਾ ਕੇ ਨਗਰ ਨਿਗਮ ਦਾ ਦਫਤਰ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਹੁਣ ਲੋਕਾਂ ਨੂੰ ਸਿਰਫ ਸੁਵਿਧਾ ਸੈਂਟਰ ‘ਚ ਜਾਣ ਦੀ ਹੀ ਆਗਿਆ ਹੋਵੇਗੀ। ਗੇਟ ‘ਤੇ ਆਉਣ ਵਾਲੇ ਲੋਕਾਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਬਿਨਾਂ ਮਾਸਕ ਦੇ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਆਰ.ਟੀ.ਓ ਦਫਤਰ ਨੂੰ ਵੀ ਪਬਲਿਕ ਡੀਲਿੰਗ ਲਈ ਬੰਦ ਕਰ ਦਿੱਤਾ ਗਿਆ ਸੀ। ਆਰ.ਟੀ.ਓ ਦਫਤਰ ਨੂੰ ਜਾਣ ਵਾਲੇ ਦੋਵਾਂ ਦਰਵਾਜ਼ਿਆਂ ‘ਤੇ ਤਾਲੇ ਲਾ ਦਿੱਤੇ ਗਏ ਸੀ।
ਦੱਸਣਯੋਗ ਹੈ ਕਿ ਏ.ਡੀ.ਸੀ ਜਨਰਲ ਅਮਰਜੀਤ ਸਿੰਘ ਬੈਂਸ ਅਤੇ ਕਈ ਹੋਰ ਅਧਿਕਾਰੀ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਡੀ.ਸੀ. ਦਫਤਰ ‘ਚ ਪਬਲਿਕ ਡੀਲਿੰਗ ਬੰਦ ਕਰਕੇ ਸੋਮਵਾਰ ਤੋਂ ਆਨਲਾਈਨ ਵਿਵਸਥਾ ਕੀਤੀ ਗਈ ਸੀ।