Cyber Attack on Twitter: ਵਾਸ਼ਿੰਗਟਨ: ਟਵਿੱਟਰ ‘ਤੇ ਹੈਕਰਾਂ ਨੇ ਬਹੁਤ ਵੱਡਾ ਹਮਲਾ ਕੀਤਾ ਹੈ। ਜਿਸ ਕਾਰਨ ਦੁਨੀਆ ਦੀਆਂ ਕਈ ਵੱਡੀਆਂ ਹਸਤੀਆਂ ਦੇ ਅਕਾਊਂਟ ਹੈਕ ਕਰ ਲਏ ਗਏ ਹਨ। ਇਨ੍ਹਾਂ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਾਈਕਰੋਸੌਫਟ ਦੇ ਸੰਸਥਾਪਕ ਬਿਲ ਗੇਟਸ, ਵਿਸ਼ਵ ਦੇ ਸਭ ਤੋਂ ਅਮੀਰ ਅਤੇ ਨਿਵੇਸ਼ ਗੁਰੂ ਵਾਰਨ ਬਫੇ, ਜੋ ਬੀਡੇਨ, ਇਜ਼ਰਾਈਲ ਦੇ ਪੀਐੱਮ ਬੇਂਜਾਮੀਨ ਵਰਗੇ ਲੋਕ ਸ਼ਾਮਿਲ ਹਨ। ਇਸ ਤੋਂ ਇਲਾਵਾ ਆਈਫੋਨ ਦਾ ਨਿਰਮਾਤਾ ਐਪਲ ਵੀ ਇਸ ਸਾਈਬਰ ਹਮਲੇ ਦਾ ਸ਼ਿਕਾਰ ਹੋ ਗਿਆ ਹੈ ।
ਦੱਸਿਆ ਜਾ ਰਿਹਾ ਹੈ ਕਿ ਹੈਕ ਕੀਤੇ ਗਏ ਅਕਾਊਂਟਸ ‘ਤੇ Bitcoin ਘੁਟਾਲੇ ਨਾਲ ਸਬੰਧਤ ਟਵੀਟ ਕੀਤੇ ਜਾ ਰਹੇ ਹਨ । ਇਨ੍ਹਾਂ ਦਿੱਗਜਾਂ ਨੂੰ Bitcoin ਲਈ ਦਾਨ ਕਰਨ ਲਈ ਕਿਹਾ ਜਾ ਰਿਹਾ ਹੈ । ਟਵਿੱਟਰ ਹੈਂਡਲ ਨੂੰ ਟਵੀਟ ਕੀਤਾ ਜਾ ਰਿਹਾ ਹੈ ਕਿ ਜੇ ਉਹ ਇੱਥੇ ਪੈਸੇ ਪਾਉਂਦੇ ਹਨ, ਤਾਂ ਇਹ ਬੀਟੀਸੀ ਖਾਤੇ ਵਿੱਚ ਦੁੱਗਣਾ ਹੋ ਜਾਵੇਗਾ । ਜੋ ਕਿ ਪੋਸਟ ਕੀਤੇ ਜਾਣ ਤੋਂ ਕੁਝ ਮਿੰਟ ਬਾਅਦ ਡਿਲੀਟ ਹੋ ਗਏ। ਹਾਲੰਕੀ ਕੁਝ ਸਮੇਂ ਵਿੱਚ ਹੀ ਹੈਕਰਾਂ ਨੂੰ ਸੈਂਕੜੇ ਲੋਕਾਂ ਨੇ ਇੱਕ ਲੱਖ ਡਾਲਰ ਤੋਂ ਵੱਧ ਭੇਜ ਦਿੱਤੇ।
ਦੱਸ ਦੇਈਏ ਕਿ ਹੈਕਰਾਂ ਵੱਲੋਂ ਮਾਈਕ੍ਰੋਸਾੱਫਟ ਦੇ ਸੰਸਥਾਪਕ ਬਿਲ ਗੇਟਸ ਦੇ ਟਵਿੱਟਰ ਅਕਾਉਂਟ ਤੋਂ ਟਵੀਟ ਵੀ ਕੀਤਾ ਕਿ ਹਰ ਕੋਈ ਮੈਨੂੰ ਇਸ ਨੂੰ ਵਾਪਸ ਦੇਣ ਲਈ ਕਹਿ ਰਿਹਾ ਹੈ ਅਤੇ ਹੁਣ ਸਮਾਂ ਆ ਗਿਆ ਹੈ। ਮੈਂ ਅਗਲੇ 30 ਮਿੰਟਾਂ ਲਈ ਬੀਟੀਸੀ ਪਤੇ ‘ਤੇ ਭੇਜੇ ਗਏ ਸਾਰੇ ਭੁਗਤਾਨ ਦੁਗਣਾ ਕਰ ਰਿਹਾ ਹਾਂ। ਇਸ ਤੋਂ ਅੱਗੇ ਲਿਖਿਆ ਕਿ ਜੇਕਰ ਤੁਸੀਂ ਇੱਕ ਹਜ਼ਾਰ ਡਾਲਰ ਭੇਜਦੇ ਹੋ ਤਾਂ ਮੈਂ ਤੁਹਾਨੂੰ ਦੋ ਹਜ਼ਾਰ ਡਾਲਰ ਵਾਪਸ ਭੇਜਾਂਗਾ । ਜਿਸ ਤੋਂ ਬਾਅਦ ਇਹ ਟਵੀਟ ਡਿਲੀਟ ਕਰ ਦਿੱਤਾ ਗਿਆ।
ਇਸ ਸਬੰਧੀ ਟਵਿੱਟਰ ਥੋੜ੍ਹੀ ਦੇਰ ਬਾਅਦ ਟਵਿੱਟਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਬਾਰੇ ਅਪਡੇਟ ਕੀਤਾ ਜਾਵੇਗਾ । ਟਵਿੱਟਰ ਨੇ ਕਿਹਾ ਕਿ ਹੈਕਿੰਗ ਨੂੰ ਰੋਕਣ ਲਈ ਬਹੁਤ ਸਾਰੇ ਅਕਾਊਂਟ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਹੈਕਿੰਗ ਦੇ ਪਿੱਛੇ ਕੌਣ ਸੀ ਇਸਦੀ ਜਾਂਚ ਕੀਤੀ ਜਾ ਰਹੀ ਹੈ।