ludhiana corona people deaths: ਲੁਧਿਆਣਾ ‘ਚ ਖਤਰਨਾਕ ਕੋਰੋਨਾ ਦਾ ਕਹਿਰ ਇੰਨਾ ਵੱਧ ਗਿਆ ਹੈ ਕਿ ਇੱਥੇ ਇਕ ਹੀ ਦਿਨ ‘ਚ 7 ਮਰੀਜ਼ਾਂ ਦੀ ਮੌਤ ਹੋ ਗਈ ਅਤੇ 73 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੱਸ ਦੇਈਏ ਕਿ ਮ੍ਰਿਤਕ 7 ਮਰੀਜ਼ਾਂ ‘ਚੋਂ 4 ਲੁਧਿਆਣਾ ਦੇ ਅਤੇ 3 ਹੋਰ ਜ਼ਿਲ੍ਹਿਆਂ ਤੋਂ ਹਨ। ਇਸ ਦੇ ਨਾਲ ਹੀ 73 ਨਵੇਂ ਮਾਮਲਿਆਂ ‘ਚੋਂ 61 ਲੁਧਿਆਣਾ ਜ਼ਿਲ੍ਹੇ ਦੇ ਅਤੇ 12 ਬਾਹਰੀ ਜ਼ਿਲ੍ਹਿਆਂ ਦੇ ਹਨ। ਹੁਣ ਤੱਕ ਜ਼ਿਲ੍ਹੇ ‘ਚ 1581 ਪਾਜ਼ੀਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦਕਿ ਇਨ੍ਹਾਂ ‘ਚੋਂ 39 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਮ੍ਰਿਤਕ ਮਰੀਜ਼ਾਂ ‘ਚੋਂ 68 ਸਾਲਾਂ ਮਰੀਜ਼ ਭਾਰਤ ਨਗਰ ਚੌਂਕ ਦੇ ਨੇੜੇ ਦਾ ਰਹਿਣ ਵਾਲਾ ਸੀ ਅਤੇ ਐੱਸ.ਪੀ. ਹਸਪਤਾਲ ‘ਚ ਦਮ ਤੋੜ੍ਹਿਆ। ਦੂਜਾ ਮ੍ਰਿਤਕ 60 ਸਾਲਾਂ ਮਰੀਜ਼ ਸੁਰਜੀਤ ਕਾਲੋਨੀ ਰਾਹੋਂ ਰੋਡ ਦਾ ਰਹਿਣ ਵਾਲਾ ਸੀ, ਤੀਜਾ 60 ਸਾਲਾਂ ਮਰੀਜ਼ ਰੇਲਵੇ ਕਾਲੋਨੀ ਦਾ ਰਹਿਣ ਵਾਲਾ ਸੀ ਅਤੇ ਚੌਥਾ ਮਰੀਜ਼ 42 ਸਾਲਾਂ ਬਲ ਸਿੰਘ ਨਗਰ ਬਸਤੀ ਜੋਧੇਵਾਲਾ ਦਾ ਰਹਿਣ ਵਾਲਾ ਸੀ ਅਤੇ ਇਹ 3 ਮਰੀਜ਼ ਰਾਜਿੰਦਰਾ ਹਸਪਤਾਲ ਪਟਿਆਲਾ ‘ਚ ਭਰਤੀ ਸਨ। ਇਸ ਤੋਂ ਇਲਾਵਾ ਅੰਮ੍ਰਿਤਸਰ ਨਿਵਾਸੀ 65 ਸਾਲਾਂ ਮਰੀਜ਼ ਦਯਾਨੰਦ ਹਸਪਤਾਲ ‘ਚ ਭਰਤੀ ਸੀ। ਨਵਾਂਸ਼ਹਿਰ ਤੋਂ 53 ਸਾਲਾਂ ਮਹਿਲਾਂ ਓਸਵਾਲ ਹਸਪਤਾਲ ‘ਚ ਭਰਤੀ ਸੀ ਅਤੇ 61 ਸਾਲਾਂ ਮ੍ਰਿਤਕ ਮਰੀਜ਼ ਸੁਰਾਜ ਗੰਜ ਜਲੰਧਰ ਦਾ ਰਹਿਣ ਵਾਲਾ ਸੀ, ਜਿਸ ਨੇ ਸੀ.ਐੱਮ.ਸੀ.ਐੱਚ ਹਸਪਤਾਲ ‘ਚ ਦਮ ਤੋੜ੍ਹਿਆ।