corona positive jagraon adc: ਦੇਸ਼ ਵਿਆਪੀ ਜਿੱਥੇ ਖਤਰਨਾਕ ਕੋਰੋਨਾਵਾਇਰਸ ਕਹਿਰ ਬਣ ਕੇ ਵਰ੍ਹਿਆ ਹੈ, ਉੱਥੇ ਹੀ ਇਸ ਨੇ ਮੋਹ ਦੀਆਂ ਤੰਦਾਂ ਵਾਲੇ ਰਿਸ਼ਤਿਆਂ ‘ਤੇ ਵੀ ਅਸਰ ਪਾਇਆ ਹੈ। ਕਈ ਥਾਵਾਂ ‘ਤੇ ਇਸ ਮਹਾਮਾਰੀ ਨੇ ਲੋਕਾਂ ਨੂੰ ਸਵਾਰਥੀ ਬਣਾਇਆ ਪਰ ਕਈ ਥਾਵਾਂ ‘ਤੇ ਆਪਣਿਆਂ ਨੂੰ ਨੇੜੇ ਵੀ ਲਿਆਂਦਾ ਹੈ। ਜੀ ਹਾਂ, ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕੋਰੋਨਾ ਪੀੜ੍ਹਤ ਏ.ਡੀ.ਸੀ ਜਗਰਾਓ ਨੀਰੂ ਕਤਿਆਲ ਅਤੇ ਉਸ ਦੀ ਧੀ ਸਾਈਸ਼ਾ ਦੀ ਵਾਇਰਲ ਹੋ ਰਹੀ ਤਸਵੀਰ ਦਾ ਹੈ। ਦਰਅਸਲ ਹਸਪਤਾਲ ਤੋਂ ਘਰ ਪਹੁੰਚ ਕੇ ਇਕ ਕਮਰੇ ‘ਚ ਆਈਸੋਲੇਟ ਹੋਈ ਏ.ਡੀ.ਸੀ ਦਰਵਾਜ਼ੇ ‘ਤੇ ਲੱਗੇ ਪਾਰਦਰਸ਼ੀ ਸ਼ੀਸ਼ੇ ਰਾਹੀਂ ਬਾਹਰ ਖੜ੍ਹੀ ਧੀ ਨੂੰ ਦੇਖ ਕੇ ਮੁਸਕਾ ਰਹੀ ਹੈ। ਇਸ ਦੇ ਨਾਲ ਬਾਹਰ ਖੜ੍ਹੀ ਧੀ ਮਾਂ ਨੂੰ ਮਿਲਣ ਲਈ ਉਤਸੁਕਤਾ ਨਾਲ ਉਮੀਦ ਭਰੀ ਨਜ਼ਰਾਂ ਨਾਲ ਕਮਰੇ ‘ਚ ਬੰਦ ਮਾਂ ਨੂੰ ਦੇਖ ਰਹੀ ਹੈ। ਇਸ ਦਰਵਾਜ਼ੇ ‘ਤੇ ਲੱਗੇ ਗਲਾਸ ਦਾ ਕਿੱਸਾ ਵੀ ਰੋਚਕ ਹੈ।
ਦੱਸਣਯੋਗ ਹੈ ਕਿ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਏ.ਡੀ.ਸੀ ਨੂੰ ਡੀ.ਐੱਮ.ਸੀ ‘ਚ ਦਾਖਲ ਕਰਵਾ ਦਿੱਤਾ ਗਿਆ ਸੀ। ਕੁਝ ਦਿਨਾਂ ਬਾਅਦ ਉਹ ਮਾਲਰੋਡ ਸਥਿਤ ਆਪਣੇ ਸਰਕਾਰੀ ਰਿਹਾਇਸ਼ ਪਹੁੰਚੀ ਤਾਂ ਜਿਸ ਕਮਰੇ ‘ਚ ਉਸ ਨੂੰ ਆਈਸੋਲੇਟ ਹੋਣਾ ਸੀ, ਉਸ ਦੇ ਦਰਵਾਜ਼ੇ ਦੇ ਵਿਚਾਲੇ ਕੁਝ ਹਿੱਸੇ ‘ਚ ਲੱਗੀ ਪਲਾਈ ਨੂੰ ਹਟਾ ਕੇ ਪਾਰਦਰਸ਼ੀ ਸ਼ੀਸ਼ਾ ਲਗਾ ਦਿੱਤਾ ਗਿਆ ਹੈ। ਉਨ੍ਹਾਂ ਨੇ ਪਤੀ ਨੂੰ ਪੁੱਛਿਆ ਤਾਂ ਜਵਾਬ ਮਿਲਿਆ ਕਿ ਬੇਟੀ ਸਾਈਸ਼ਾ ਮਿਲਣ ਨੂੰ ਬੇਤਾਬ ਹੈ। ਇਸ ਸ਼ੀਸ਼ੇ ਦੇ ਰਾਹੀਂ ਉਸ ਨਾਲ ਮਿਲਣਾ ਹੋਵੇਗਾ ਬੇਟੀ ਮਿਲਣ ਪਹੁੰਚੀ ਤਾਂ ਅੰਦਰੋਂ ਏ.ਡੀ.ਸੀ ਮੁਸਕਰਾਉਂਦੇ ਹੋਏ ਉਸ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ। ਇਸ ਤਸਵੀਰ ਦੇ ਨਾਲ ਏ.ਡੀ.ਸੀ ਨੇ ਦਿਲ ਨੂੰ ਛੂਹ ਲੈਣ ਵਾਲਾ ਸੰਦੇਸ਼ ਵੀ ਲਿਖਿਆ ਹੈ। ‘ਵਿੰਡੋ ਇਨ ਦ ਡੋਰ’ ਹੈਂਡਿੰਗ ਦੇ ਨਾਲ ਏ.ਡੀ.ਸੀ ਲਿਖਦੀ ਹੈ ਕਿ ਇਸ ਗਲਾਸ ਦੇ ਰਾਹੀਂ ਧੀ ਸਾਈਸ਼ਾ ਜੋ ਉਸ ਦੇ ਲਈ ਸੰਸਾਰ ਹੈ, ਦਾ ਆਈ ਕੰਟੈਕਟ ਮੇਰੇ ਆਈਸੋਲੇਸ਼ਨ ਪੀਰੀਅਡ ਨੂੰ ਆਸਾਨ ਕਰ ਦੇਵੇਗਾ। ਦੱਸ ਦੇਈਏ ਕਿ ਏ.ਡੀ.ਸੀ ਜਗਰਾਓ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਜਗਰਾਓ ਪ੍ਰਸ਼ਾਸਨ ‘ਚ ਹਫੜਾ-ਦਫੜੀ ਮੱਚ ਗਈ ਸੀ। ਇਸ ਦੇ ਨਾਲ ਹੀ ਏ.ਡੀ.ਸੀ ਦਫਤਰ ‘ਚ ਕੰਮ ਕਰਨ ਵਾਲੇ ਲੋਕਾਂ ਨੂੰ ਘਰ ਭੇਜ ਦਿੱਤਾ ਗਿਆ।