LDH police not wearing masks: ਮਸ਼ਹੂਰ ਉਦਯੋਗਿਕ ਸ਼ਹਿਰ ਲੁਧਿਆਣਾ ‘ਚ ਜਿੱਥੇ ਲੋਕ ਐਸ਼ਪ੍ਰਸ਼ਤੀ ਲਈ ਕਰੋੜਾਂ ਰੁਪਏ ਖਚਰ ਕਰ ਦਿੰਦੇ ਹਨ, ਉੱਥੇ ਹੀ ਇੱਥੇ ਇਕ ਹੋਰ ਨਵਾਂ ਰਿਕਾਰਡ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇ ‘ਚ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੇ ਲਾਕਡਾਊਨ ਅਤੇ ਕਰਫਿਊ ਦੌਰਾਨ 1 ਕਰੋੜ 14 ਲੱਖ ਰੁਪਏ ਦਾ ਭੁਗਤਾਨ ਕੀਤਾ ਹੈ, ਜਿਸ ‘ਚ ਸਭ ਤੋਂ ਵੱਡੀ ਰਕਮ ਮਾਸਕ ਨਾ ਪਹਿਨ ਕੇ ਨਾ ਘੁੰਮਣ ਵਾਲਿਆਂ ਦੀ 1.11 ਕਰੋੜ ਰੁਪਏ ਹੈ।
ਦੱਸਣਯੋਗ ਹੈ ਕਿ ਹੁਣ ਪੁਲਿਸ ਇਸ ‘ਤੇ ਹੋਰ ਸਖਤ ਹੋ ਗਈ ਹੈ। ਪੁਲਿਸ ਉਨ੍ਹਾਂ ਲੋਕਾਂ ਦੇ ਚਲਾਨ ਕੱਟਣ ਦੇ ਨਾਲ-ਨਾਲ ਸਬੰਧਿਤ ਵਿਭਾਗਾਂ ਨੂੰ ਉਨ੍ਹਾਂ ਦੁਕਾਨਾਂ ਦੇ ਲਾਇਸੈਂਸ ਰੱਦ ਕਰਨ ਲਈ ਵੀ ਲਿਖਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਕੋਈ ਬਿਨਾਂ ਮਾਸਕ ਦੇ ਬਾਹਰ ਘੁੰਮਦਾ ਮਿਲਿਆ ਤਾਂ ਆਰ.ਟੀ.ਏ ਨੂੰ ਉਸ ਦਾ ਲਾਇਸੈਂਸ ਰੱਦ ਕਰਨ ਦੀ ਸ਼ਿਫਾਰਿਸ਼ ਕੀਤੀ ਜਾਵੇਗੀ।ਇਸ ਤੋਂ ਇਲਾਵਾ ਇੱਕਠਾ ਕੀਤੇ ਗਏ ਬਿਓਰੇ ਮੁਤਾਬਕ ਹੁਣ ਤੱਕ ਬਿਨਾਂ ਮਾਸਕ ਤੋਂ 25419 ਲੋਕਾਂ ਤੋਂ 1.11 ਕਰੋੜ ਰੁਪਏ ਇੱਕਠੇ ਕੀਤੇ ਗਏ, ਜਦਕਿ ਪਬਲਿਕ ਸਥਾਨਾਂ ‘ਤੇ ਥੁੱਕਣ ਵਾਲੇ 2195 ਲੋਕਾਂ ਤੋਂ 2,25,700 ਰੁਪਏ ਅਤੇ ਇਕਾਂਤਵਾਸ਼ ਤੋੜਨ ਵਾਲਿਆਂ 8 ਲੋਕਾਂ ਤੋਂ 11500 ਰੁਪਏ ਇਕੱਠੇ ਕੀਤੇ ਗਏ। ਇਸ ਦੇ ਨਾਲ ਸੋਸ਼ਲ ਡਿਸਟੈਂਸ਼ਿੰਗ ਦਾ ਨਿਯਮ ਤੋੜਨ ਵਾਲੇ 78 ਲੋਕਾਂ ਤੋਂ 1.37 ਲੱਖ ਰੁਪਏ ਇੱਕਠੇ ਕੀਤੇ ਗਏ। ਹੁਣ ਤੱਕ ਕੁੱਲ 27,700 ਲੋਕਾਂ ਤੋਂ 1.14 ਕਰੋੜ ਰੁਪਏ ਜ਼ੁਰਮਾਨਾ ਵਸੂਲਿਆ ਗਿਆ ਹੈ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਹੈ,”ਇੰਨਾ ਪੈਸਾ ਭਰਨ ਦੇ ਬਾਵਜੂਦ ਲੋਕ ਮੰਨਣ ਲਈ ਤਿਆਰ ਨਹੀਂ ਹਨ। ਲਗਾਤਾਰ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ। ਹੁਣ ਅਜਿਹੇ ਲੋਕਾਂ ਦੇ ਖਿਲਾਫ ਸਖਤੀ ਕੀਤੀ ਜਾਵੇਗੀ। ਅਸੀਂ ਦੁਕਾਨਾਂ ‘ਤੇ ਭੀੜ ਹੋਣ ‘ਤੇ ਦੁਕਾਨਦਾਰਾਂ ਦੇ ਵੀ ਲਾਇੰਸੈਂਸ ਰੱਦ ਕਰਾਂਗੇ ਅਤੇ ਬਿਨਾਂ ਮਾਸਕ ਮਿਲੇ, ਤਾਂ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਰੱਦ ਹੋਵੇਗਾ।”