match fixing offences: ਟੈਨਿਸ ‘ਇੰਟੈਗ੍ਰਿਟੀ ਯੂਨਿਟ’ ਨੇ ਬੇਲਾਰੂਸ ਦੇ ਚੇਅਰ ਅੰਪਾਇਰ ਅਤੇ ਯੂਨਾਨ ਵਿੱਚ ਇੱਕ ਟੂਰਨਾਮੈਂਟ ਡਾਇਰੈਕਟਰ ਨੂੰ ਮੈਚ ਫਿਕਸਿੰਗ ਅਤੇ ਸੱਟੇਬਾਜ਼ੀ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਹੈ। ਵੀਰਵਾਰ ਨੂੰ ਉਸ ‘ਤੇ 10,000 ਡਾਲਰ (ਲੱਗਭਗ 7.5 ਲੱਖ ਰੁਪਏ) ਦਾ ਜ਼ੁਰਮਾਨਾ ਲਗਾਇਆ ਗਿਆ ‘ਤੇ ਅੰਪਾਇਰ ਐਲੈਕਸੇ ਇਜ਼ੋਟੋਵ ਨੂੰ ਤਿੰਨ ਸਾਲ ਲਈ ਮੁਅੱਤਲ ਵੀ ਕਰ ਦਿੱਤਾ ਗਿਆ ਹੈ। ਇਜ਼ੋਟੋਵ ‘ਤੇ ਦੋਸ਼ ਹੈ ਕਿ ਉਸਨੇ ਭ੍ਰਿਸ਼ਟਾਚਾਰ ਲਈ ਸੰਪਰਕ ਕੀਤੇ ਜਾਣ ਤੇ ਜਾਣਕਾਰੀ ਨਹੀ ਦਿੱਤੀ ਅਤੇ ਹੋਰ ਅੰਪਾਇਰਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਲਈ ਕਿਹਾ ਹੈ।
ਟੈਨਿਸ ‘ਇੰਟੈਗ੍ਰਿਟੀ ਯੂਨਿਟ’ ਨੇ ਕਿਹਾ ਕਿ 22 ਸਾਲਾ ਇਜ਼ੋਟੋਵ ਨਵੰਬਰ 2019 ਵਿੱਚ ਬੇਲਾਰੂਸ ਦੇ ਮਿਨਸਕ ਵਿੱਚ ਆਈਟੀਐਫ ਮਹਿਲਾ ਟੂਰਨਾਮੈਂਟ ‘ਚ ਚੇਅਰ ਅੰਪਾਇਰ ਵਜੋਂ ਕੰਮ ਕਰ ਰਿਹਾ ਸੀ, ਜਦੋਂ ਉਸ ਨੇ ਕਿਸੇ ਭ੍ਰਿਸ਼ਟਾਚਾਰ ਨਾਲ ਜੁੜੇ ਕੇਸ ਲਈ ਸੰਪਰਕ ਕੀਤੇ ਜਾਣ ਦੀ ਰਿਪੋਰਟ ਨਹੀਂ ਦਿੱਤੀ। ਇਸ ਕੇਸ ਵਿੱਚ, ਟੂਰਨਾਮੈਂਟ ਦੇ ਨਿਰਦੇਸ਼ਕ ਐਂਟੋਨੀਸ ਕਲਿਟਜ਼ਕੀਸ ਨੂੰ 20 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ‘ਤੇ 6,000 ਡਾਲਰ (ਲੱਗਭਗ 90,000 ਰੁਪਏ) ਦਾ ਜ਼ੁਰਮਾਨਾ ਲਗਾਇਆ ਗਿਆ ਹੈ।