FIR registered:ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਇਕ ਘਰ ਦੀ ਉਸਾਰੀ ਦੌਰਾਨ ਗੌਤਮ ਬੁੱਧ ਦੀ ਇਕ ਪ੍ਰਾਚੀਨ ਮੂਰਤੀ ਮਿਲੀ ਸੀ। ਇਸ ਨੂੰ ਗ਼ੈਰ-ਇਸਲਾਮਿਕ ਹੋਣ ਦਾ ਦਾਅਵਾ ਕਰਦਿਆਂ ਮੂਰਤੀ ਨੂੰ ਤੋੜਿਆ ਗਿਆ ਸੀ। ਹੁਣ ਸਥਾਨਕ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਮੌਲਵੀ ਦੇ ਆਦੇਸ਼ਾਂ ‘ਤੇ ਇਤਿਹਾਸਕ ਬੁੱਤ ਨੂੰ ਤੋੜਿਆ ਗਿਆ ਸੀ। ਪੁਲਿਸ ਨੇ Antiquity Act ਤਹਿਤ ਐਫਆਈਆਰ ਦਰਜ ਕਰਕੇ ਚਾਰ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਜਾਹਿਦੁੱਲਾ ਨੇ ਕਿਹਾ, ‘ਉਸਾਰੀ ਕਰਮੀ ਪਾਣੀ ਦੀਆਂ ਲਾਈਨਾਂ ਪੁੱਟ ਰਹੇ ਸਨ। ਇਸ ਸਮੇਂ ਦੌਰਾਨ ਮਜ਼ਦੂਰਾਂ ਨੂੰ ਇਹ ਬੁੱਤ ਮਿਲਿਆ। ਅਸੀਂ ਇਸ ਮਾਮਲੇ ਵਿੱਚ ਠੇਕੇਦਾਰ ਕਮਰ ਜਮਾਨ ਅਤੇ ਉਸ ਦੇ ਵਰਕਰ ਅਮਜਦ, ਅਲੀਮ ਅਤੇ ਸਲੀਮ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਨੂੰ ਉਸ ਕੋਲੋਂ ਮੂਰਤੀ ਦੇ ਕੁਝ ਟੁੱਟੇ ਭਾਗ ਵੀ ਮਿਲ ਗਏ ਹਨ।
ਇਹ ਗ੍ਰਿਫਤਾਰੀ ਉਸ ਵੀਡੀਓ ਦੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਹੋਈ ਹੈ। ਵੀਡੀਓ ਵਿਚ ਕੁਝ ਲੋਕ ਹਥੌੜੇ ਨਾਲ ਮੂਰਤੀ ਨੂੰ ਤੋੜਦੇ ਹੋਏ ਦਿਖਾਈ ਦਿੱਤੇ। ਸੈਰ-ਸਪਾਟਾ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਵੀਡੀਓ ਦਾ ਅਧਿਕਾਰ ਸਾਹਮਣੇ ਆਇਆ, ਪੁਲਿਸ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ।