Robbers looted millions : ਕੋਰੋਨਾਕਾਲ ਵਿਚ ਵੀ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ। ਐਤਵਾਰ ਰਾਤ ਜਲੰਧਰ ਦੇ ਨਿਊ ਗੁਰੂ ਤੇਗ ਬਹਾਦਰ ਨਗਰ ਵਿਚ ਚੋਰਾਂ ਨੇ ਕੈਨੇਡਾ ‘ਚ ਰਹਿ ਰਹੇ ਅਰੁਣ ਕੁਮਾਰ ਦੇ ਘਰ ਵਿਚ ਵੜ ਕੇ ਚੋਰਾਂ ਨੇ ਲਗਭਗ 4 ਲੱਖ ਰੁਪਏ ਦਾ ਸਾਮਾਨ ਚੁਰਾ ਲਿਆ। ਇਸੇ ਤਰ੍ਹਾਂ ਕਰਤਾਰਪੁਰ ਦੇ ਗੰਗਸਰ ਬਾਜ਼ਾਰ ਵਿਚ ਸੋਮਵਾਰ ਦੁਪਹਿਰ ਬਾਈਕ ‘ਤੇ ਆਏ ਦੋ ਲੁਟੇਰਿਆਂ ਨੇ ਜਵੈਲਰ ਨੂੰ ਗੰਨ ਪੁਆਇੰਟ ‘ਤੇ ਲੈ ਕੇ 50 ਹਜ਼ਾਰ ਰੁਪਏ ਨਕਦ ਅਤੇ 4.5 ਲੱਖ ਦੀ ਜਿਊਲਰੀ ਲੁੱਟੀ। ਗੰਗਸਰ ਬਾਜ਼ਾਰ ਸਥਿਤ ਸ਼ੀਤਲਾ ਮੰਦਰ ਦੇ ਨੇੜੇ ਹਨੀ ਜਵੈਲਰਸ ਵਿਚ ਦੁਪਹਿਰ ਲਗਭਗ 12.30 ਵਜੇ ਲੁਟੇਰਿਆਂ ਨੇ ਸਿਰਫ 5 ਮਿੰਟ ਵਿਚ ਹੀ ਪੂਰੀ ਘਟਨਾ ਨੂੰ ਅੰਜਾਮ ਦਿੱਤਾ।
ਲੁਟੇਰਿਆਂ ਨੇ ਆਪਣੀ ਬਾਈਕ ਦੁਕਾਨ ਦੇ ਬਾਹਰ ਸ਼ੁਰੂ ਕਰਕੇ ਰੱਖੀ ਹੋਈ ਸੀ ਤੇ ਜਵੈਲਰ ਸ਼ਾਪ ਵਿਚ ਵੜਦੇ ਹੀ ਮਾਲਕ ਹਨੀ ਨੂੰ ਗੰਨ ਪੁਆਇੰਟ ‘ਤੇ ਲੈ ਕੇ ਉਸ ਦੀ ਜੇਬ ਵਿਚੋਂ 50 ਹਜ਼ਾਰ ਰੁਪਏ ਕੱਢੇ ਇਸ ਤੋਂ ਬਾਅਦ ਗਹਿਣਿਆਂ ਬਾਰੇ ਪੁੱਛਗਿਛ ਕਰਨ ਲੱਗੇ। ਹਨੀ ਦੇ ਚੁੱਪ ਰਹਿਣ ‘ਤੇ ਉਨ੍ਹਾਂ ਨੇ ਮਾਰਕੁੱਟ ਕਰਕੇ ਉਸ ਕੋਲੋਂ ਸੋਨੇ ਦੀ ਚੇਨ, ਅੰਗੂਠੀ, ਕੜ੍ਹਾ ਅਤੇ ਬ੍ਰੈਸਲੇਟ ਖੋਹ ਕੇ ਫਰਾਰ ਹੋ ਗਏ। ਹਨੀ ਮੁਤਾਬਕ ਉਸ ਕੋਲ ਲਗਭਗ 5 ਲੱਖ ਦੀ ਲੁੱਟ ਹੋਈ ਹੈ। ਹਨੀ ਨੇ ਦੱਸਿਆ ਕਿ ਤਿਜੌਰੀ ਦੀ ਜਾਣਕਾਰੀ ਨਾ ਦੇਣ ‘ਤੇ ਲੁਟੇਰਿਆਂ ਨੇ ਮਾਰਕੁੱਟ ਸ਼ੁਰੂ ਕਰ ਦਿੱਤੀ। ਲੁੱਟ ਦੀ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਨੂੰ ਜਲਦ ਹੀ ਫੜ ਲਿਆ ਜਾਵੇਗਾ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਇੰਨੀ ਜਲਦੀ ਉਥੋਂ ਫਰਾਰ ਹੋ ਗਏ ਕਿ ਆਸ-ਪਾਸ ਦੇ ਕਿਸੇ ਦੁਕਾਨਦਾਰ ਨੂੰ ਇਸ ਬਾਰੇ ਪਤਾ ਤਕ ਨਹੀਂ ਲੱਗਾ। ਲੁਟੇਰਿਆਂ ਦੇ ਫਰਾਰ ਹੋਣ ਤੋਂ ਬਾਅਦ ਦੁਕਾਨਦਾਰਾਂ ਨੇ ਇਕੱਠਾ ਹੋਕੇ ਪੁਲਿਸ ਨੂੰ ਫੋਨ ਕੀਤਾ। ਮੌਕੇ ‘ਤੇ ਜਾਂਚ ਕਰਨ ਪਹੁੰਚੇ ਡੀ. ਐੱਸ. ਪੀ. ਪਰਮਿੰਦਰ ਸਿੰਘ ਤੇ ਥਾਣਾ ਇੰਚਾਰਜ ਸਿਕੰਦਰ ਸਿੰਘ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. ਮੁਤਾਬਕ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।