ludhiana corona cases increases: ਲੁਧਿਆਣਾ ‘ਚ ਕੋਰੋਨਾਵਾਇਰਸ ਨੇ ਕਾਫੀ ਖਤਰਨਾਕ ਰੂਪ ਧਾਰਿਆ ਹੋਇਆ, ਜੋ ਕਿ ਸਿਹਤ ਵਿਭਾਗ ਦੇ ਨਾਲ ਪ੍ਰਸ਼ਾਸਨ ਦੇ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਹੈਰਾਨੀ ਦੀ ਗੱਲ ਉਦੋ ਸਾਹਮਣੇ ਆਈ ਜਦੋਂ ਪਿਛਲੇ ਦਿਨਾਂ ਦੌਰਾਨ ਸਾਹਮਣੇ ਆਏ ਅੰਕੜਿਆਂ ਦੀ ਪੁਸ਼ਟੀ ਕੀਤੀ ਗਈ। ਲੁਧਿਆਣਾ ‘ਚ ਪਿਛਲੇ ਦਿਨਾਂ ਦੌਰਾਨ ਸਾਹਮਣੇ ਆਏ ਅੰਕੜਿਆਂ ਨੇ ਇਕ ਵਾਰ ਹਿਲਾ ਕੇ ਰੱਖ ਦਿੱਤਾ। ਦਰਅਸਲ 20 ਮਾਰਚ ਤੋਂ 1 ਜੂਨ ਤੱਕ 72 ਦਿਨਾਂ ਦੌਰਾਨ ਜਿੱਥੇ ਸਿਰਫ 201 ਕੋਰੋਨਾ ਮਾਮਲੇ ਸਾਹਮਣੇ ਆਏ ਸੀ, ਉੱਥੇ ਪਿਛਲੇ 11 ਦਿਨਾਂ ਦੌਰਾਨ 774 ਪੀੜਤਾਂ ਮਾਮਲਿਆਂ ਦੀ ਪੁਸ਼ਟੀ ਹੋਈ।ਇਸ ਹੈਰਾਨੀਜਨਕ ਖੁਲਾਸੇ ਨੇ ਪ੍ਰਸ਼ਾਸਨ ਲਈ ਵੱਡੀ ਸਮੱਸਿਆ ਵੀ ਪੈਦਾ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਮਹਾਨਗਰ ‘ਚੋਂ 20 ਮਾਰਚ ਤੋਂ 31 ਮਈ ਤੱਕ ਭਾਵ ਪਹਿਲੇ 72 ਦਿਨਾਂ ਦੌਰਾਨ ਜਿੱਥੇ 8 ਲੋਕਾਂ ਦੀ ਮੌਤ ਹੋਈ, ਉੱਥੇ ਜੂਨ ਮਹੀਨੇ ਦਾ ਅੰਕੜਾ ਦੇਖਿਏ ਤਾਂ ਇਸ ਮਹੀਨੇ 30 ਦਿਨਾਂ ਦੌਰਾਨ 12 ਲੋਕਾਂ ਨੇ ਜਾਨ ਗੁਆਈ।ਇਸ ਦੇ ਨਾਲ ਜੁਲਾਈ ਮਹੀਨੇ ਦੌਰਾਨ ਵੀ ਮ੍ਰਿਤਕਾਂ ਦੀ ਗਿਣਤੀ ‘ਚ ਕਾਫੀ ਵਾਧਾ ਹੋਇਆ। ਜੁਲਾਈ ਮਹੀਨੇ ‘ਚ ਹੁਣ ਤਕ 21 ਦਿਨਾਂ ਦੌਰਾਨ 29 ਲੋਕਾਂ ਦੀ ਮੌਤ ਹੋ ਗਈ ਹੈ। ਇਸ ਮਹੀਨੇ ਇਹ ਅੰਕੜਾ ਢਾਈ ਗੁਣਾ ਵੱਧ ਗਿਆ। 11 ਜੁਲਾਈ ਤੋਂ ਬਾਅਦ ਹੁਣ ਤੱਕ ਹਰ ਰੋਜ਼ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਦੱਸ ਦੇਈਏ ਕਿ ਹੁਣ ਤੱਕ ਲੁਧਿਆਣਾ ‘ਚ 1994 ਪੀੜਤ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ 49 ਲੋਕਾਂ ਨੇ ਜਾਨ ਗੁਆਈ ਹੈ।