ludhiana officials Joining duty: ਲੁਧਿਆਣਾ ‘ਚ ਜਿੱਥੇ ਇਕ ਪਾਸੇ ਖਤਰਨਾਕ ਕੋਰੋਨਾਵਾਇਰਸ ਨੇ ਕਾਫੀ ਘਾਤਕ ਰੂਪ ਧਾਰਿਆ ਹੋਇਆ ਹੈ, ਉੱਥੇ ਹੀ ਰਾਹਤ ਭਰੀ ਖਬਰ ਵੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਏ.ਡੀ.ਸੀ ਜਨਰਲ ਅਮਰਜੀਤ ਸਿੰਘ ਬੈਂਸ, ਏ.ਡੀ.ਸੀ ਜਗਰਾਓ ਨੀਰੂ ਕਤਿਆਲ, ਐੱਸ.ਡੀ.ਐੱਮ ਖੰਨਾ ਸੰਦੀਪ ਸਿੰਘ ਅਤੇ ਐੱਸ.ਡੀ.ਐੱਮ ਪਾਇਲ ਮਨਕੰਵਲ ਸਿੰਘ ਚਹਿਲ ਕੋਰੋਨਾ ਨੂੰ ਮਾਤ ਦੇ ਕੇ ਹੁਣ ਪੂਰੀ ਤਰ੍ਹਾ ਠੀਕ ਹੋ ਚੁੱਕੇ ਹਨ। ਹੁਣ ਜਲਦ ਹੀ ਇਹ 4 ਅਧਿਕਾਰੀ ਡਿਊਟੀ ‘ਤੇ ਪਰਤਣਗੇ।
ਦੱਸਣਯੋਗ ਹੈ ਕਿ ਫੇਸਬੁੱਕ ਲਾਈਵ ਦੌਰਾਨ ਇਹ ਜਾਣਕਾਰੀ ਦਿੰਦੇ ਹੋਏ ਡੀ.ਸੀ. ਵਰਿੰਦਰ ਸ਼ਰਮਾ ਨੇ ਦੱਸਿਆ ਹੈ ਕਿ ਹਰ ਬੁੱਧਵਾਰ ਨੂੰ 7 ਵਜੇ ਉਹ ਫੇਸਬੁੱਕ ਲਾਈਵ ‘ਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਐਤਵਾਰ ਦੇ ਲਾਕਡਾਊਨ ਨੂੰ ਜਾਰੀ ਰਹਿਣ ਦੀ ਗੱਲ ਕਰਦੇ ਹੋਏ ਡੀ.ਸੀ ਨੇ ਦੱਸਿਆ ਕਿ ਜਦੋਂ ਤੱਕ ਪੰਜਾਬ ਸਰਕਾਰ ਤੋਂ ਇਸ ਸਬੰਧੀ ਅਗਲਾ ਆਦੇਸ਼ ਨਹੀਂ ਆਉਂਦਾ ਉਦੋਂ ਤੱਕ ਐਤਵਾਰ ਦਾ ਲਾਕਡਾਊਨ ਜਾਰੀ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸੋਸ਼ਲ ਮੀਡੀਆਂ ‘ਤੇ ਫੈਲਣ ਵਾਲੀਆਂ ਅਫਵਾਹਾਂ ਦੇ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਦੀ ਅਪੀਲ ਕੀਤੀ।