US warplanes come closer to Shanghai: ਅਮਰੀਕਾ ਅਤੇ ਚੀਨ ਵਿਚਾਲੇ ਹਰ ਦਿਨ ਤਣਾਅ ਵੱਧਦਾ ਹੀ ਜਾ ਰਿਹਾ ਹੈ ਅਤੇ ਅਮਰੀਕੀ ਲੜਾਕੂ ਜਹਾਜ਼ਾਂ ਅਤੇ ਜਾਸੂਸ ਜਹਾਜ਼ਾਂ ਨੇ ਚੀਨੀ ਨੂੰ ਅਸਮਾਨ ‘ਤੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਜੰਗ ਦੇ ਜਹਾਜ਼ ਚੀਨ ਦੀ ਮੁੱਖ ਭੂਮੀ ‘ਤੇ ਪਹੁੰਚ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਨੇ ਸ਼ੰਘਾਈ ਤੋਂ ਸਿਰਫ 76.5 ਕਿਲੋਮੀਟਰ ਦੀ ਦੂਰੀ ‘ਤੇ ਉਡਾਣ ਭਰੀ ਸੀ । ਉੱਥੇ ਹੀ ਦੂਜੇ ਪਾਸੇ ਚੀਨ ਨੇ ਇੱਕ ਵਾਰ ਫਿਰ ਦੋਸ਼ ਲਾਇਆ ਹੈ ਕਿ ਅਮਰੀਕਾ ਲਗਾਤਾਰ ਭੜਕਾਊ ਗਤੀਵਿਧੀਆਂ ਕਰ ਰਿਹਾ ਹੈ, ਜਿਸ ਦੇ ਨਤੀਜੇ ਚੰਗੇ ਨਹੀਂ ਹੋਣਗੇ। ਜਿਨਪਿੰਗ ਪ੍ਰਸ਼ਾਸਨ ਨੇ ਚੇਂਗਦੂ ਵਿੱਚ ਅਮਰੀਕੀ ਕੌਂਸਲੇਟ ਦੀ ਇਮਾਰਤ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ । ਇਸੇ ਦੌਰਾਨ ਅਮਰੀਕੀ ਨੌਸੇਨਾ ਦੀ ਹਿੰਦ-ਪ੍ਰਸ਼ਾਂਤ ਮਹਾਂਸਾਗਰ ਵਿੱਚ ਗਤੀਵਿਧੀ ਵੀ ਵਧੀ ਹੈ। ਇਸ ਲਈ ਅਮਰੀਕੀ ਲੜਾਕੂ ਜਹਾਜ਼ਾਂ ਦਾ ਸ਼ੰਘਾਈ ਦੇ ਨੇੜੇ ਜਾਣਾ ਚਰਚਾ ਵਿੱਚ ਬਣਿਆ ਹੋਇਆ ਹੈ।
ਪੇਕਿੰਗ ਯੂਨੀਵਰਸਿਟੀ ਦੇ ਥਿੰਕ-ਟੈਂਕ ਦੱਖਣੀ ਚੀਨ ਸਾਗਰ ਰਣਨੀਤਕ ਸਥਿਤੀ ਪ੍ਰੋਬੇਸ਼ਨ ਪਹਿਲ ਦੇ ਅਨੁਸਾਰ P-8A ਐਂਟੀ ਸਬਮਰੀਨ ਪਲੇਨ ਅਤੇ EP-3E ਜਹਾਜ਼ ਰੇਕੀ ਕਰਨ ਲਈ ਤਾਇਵਾਨ ਸਟ੍ਰੇਟ ਵਿੱਚ ਦਾਖਿਲ ਹੋਇਆ ਅਤੇ ਝੇਝਿਆਂਗ ਅਤੇ ਫੁਜਿਯਾਨ ਦੇ ਤੱਟ ਤੋਂ ਉਡਾਣ ਭਰੀ। ਇਸ ਨੂੰ ਪਹਿਲਾਂ ਐਤਵਾਰ ਸਵੇਰੇ ਟਵੀਟ ਕੀਤਾ ਗਿਆ ਅਤੇ ਫਿਰ ਦੱਸਿਆ ਗਿਆ ਕਿ ਰੇਕੀ ਕਰਨ ਵਾਲੇ ਪਲੇਨ ਫੂਜੀਯਾਨ ਅਤੇ ਤਾਈਵਾਨ ਸਟ੍ਰੇਟ ਦੇ ਦੱਖਣੀ ਹਿੱਸੇ ‘ਤੇ ਪਹੁੰਚ ਕੇ ਵਾਪਿਸ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਥਿੰਕ ਟੈਂਕ ਨੇ ਰਾਤ ਨੂੰ ਇੱਕ ਹੋਰ ਟਵੀਟ ਕੀਤਾ ਕਿ ਅਮਰੀਕਾ ਨੇਵੀ ਦਾ P-8A ਜਹਾਜ਼ ਸ਼ੰਘਾਈ ਦੇ ਨੇੜੇ ਉਡਾਣ ਭਰ ਰਿਹਾ ਸੀ ਅਤੇ ਲੜਾਕੂ ਯੂਐਸਐਸ ਰਾਫੇਲ ਪੇਰਾਲਟਾ ਵੀ ਇਸ ਜਹਾਜ਼ ਦੇ ਸੰਪਰਕ ਵਿੱਚ ਸੀ।
ਥਿੰਕ ਟੈਂਕ ਦੇ ਚਾਰਟ ਦੇ ਅਨੁਸਾਰ P-8A ਜਹਾਜ਼ ਸ਼ੰਘਾਈ ਦੇ 76.5 ਕਿਲੋਮੀਟਰ ਤੱਕ ਆ ਗਿਆ ਸੀ ਜੋ ਕਿ ਹਾਲ ਦੇ ਸਾਲਾਂ ਵਿੱਚ ਚੀਨ ਦੇ ਮੁੱਖ ਖੇਤਰ ਲਈ ਸਭ ਤੋਂ ਨਜ਼ਦੀਕ ਆਉਣ ਵਾਲਾ ਅਮਰੀਕੀ ਹਵਾਈ ਜਹਾਜ਼ ਸੀ। ਥਿੰਕ ਟੈਂਕ ਅਨੁਸਾਰ ਇਹ ਲਗਾਤਾਰ 12 ਵਾਂ ਦਿਨ ਸੀ ਜਦੋਂ ਅਮਰੀਕੀ ਹਵਾਈ ਜਹਾਜ਼ ਮੁੱਖ ਭੂਮੀ ‘ਤੇ ਪਹੁੰਚਿਆ। ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਪੱਧਰ ‘ਤੇ ਵਧ ਰਹੇ ਤਣਾਅ ਦੇ ਵਿਚਕਾਰ ਅਮਰੀਕਾ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਚੀਨ ਨੇ ਸੋਮਵਾਰ ਨੂੰ ਕਿਹਾ ਕਿ ਚੇਂਗਦੁ ਵਿੱਚ ਅਮਰੀਕੀ ਕੌਂਸਲੇਟ ਬੰਦ ਕਰਨ ਤੋਂ ਬਾਅਦ ਉਸਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਦੱਸ ਦੇਈਏ ਕਿ ਬੀਜਿੰਗ ਨੇ ਹਿਊਸਟਨ ਵਿੱਚ ਚੀਨੀ ਕੌਂਸਲੇਟ ਦੇ ਬੰਦ ਹੋਣ ਦੇ ਜਵਾਬ ਵਿੱਚ ਇਹ ਕਦਮ ਚੁੱਕਿਆ । ਸੋਮਵਾਰ ਨੂੰ ਸੰਸਥਾ ਨੇ ਟਵੀਟ ਕੀਤਾ ਕਿ ‘ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਮਰੀਕੀ ਏਅਰ ਫੋਰਸ ਦਾ ਇੱਕ ਹੋਰ ਨਿਗਰਾਨੀ ਜਹਾਜ਼ RC-135W ਤਾਇਵਾਨ ਦੇ ਹਵਾਈ ਖੇਤਰ ਵਿੱਚ ਦਾਖਲ ਹੋ ਗਿਆ ਹੈ। ਹਾਲਾਂਕਿ, ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਇਨ੍ਹਾਂ ਦਾਅਵਿਆਂ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ । ਪਰ ਦੁਪਹਿਰ ਵੇਲੇ ਸੰਸਥਾ ਨੇ ਫਿਰ ਟਵੀਟ ਕੀਤਾ ਕਿ EP-3E ਜਹਾਜ਼ ਗੁਆਂਗਡੋਂਗ ਤੱਟ ਤੋਂ ਸੌ ਕਿਲੋਮੀਟਰ ਤੋਂ ਵੀ ਘੱਟ ਦੀ ਨਿਗਰਾਨੀ ਕਰ ਰਿਹਾ ਸੀ।