ludhiana corona deadbody hospital: ਲੁਧਿਆਣਾ ‘ਚ ਜਿੱਥੇ ਵੱਧ ਰਹੇ ਕੋਰੋਨਾ ਮਾਮਲਿਆਂ ਨੇ ਜਿੱਥੇ ਹਾਲਤ ਬਦ ਤੋਂ ਬਦਤਰ ਬਣਾ ਦਿੱਤੇ ਹਨ, ਉੱਥੇ ਹੀ ਇੱਥੇ ਪੀੜਤ ਮਰੀਜ਼ਾਂ ਨੂੰ ਸਹੀ ਇਲਾਜ ਨਾ ਮਿਲਣ ਕਾਰਨ ਇਕ ਵਾਰ ਪ੍ਰਸ਼ਾਸਨ ਫੇਰ ਸਵਾਲਾਂ ਦੇ ਘੇਰੇ ‘ਚ ਫਸ ਗਿਆ ਹੈ। ਦਰਅਸਲ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਬੀਤੇ ਦਿਨ ਹਸਪਤਾਲ ‘ਚ ਇਕ ਕੋਰੋਨਾ ਪੀੜਤ ਮਰੀਜ਼ ਨੇ ਦਮ ਤੋੜ ਦਿੱਤਾ ਅਤੇ ਉਸ ਦੀ ਲਾਸ਼ ਦੂਜੇ ਮਰੀਜ਼ਾਂ ਦੇ ਵਿਚਾਲੇ ਹੀ ਪਈ। ਇਸ ਘਟਨਾ ਦੇ ਸਿਹਤ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਕੋਰੋਨਾ ਤੋਂ ਬਚਣ ਦੇ ਉਪਰਾਲਿਆਂ ‘ਤੇ ਇਕ ਵਾਰ ਫਿਰ ਤੋਂ ਸਵਾਲ ਖੜ੍ਹੇ ਕਰ ਦਿੱਤੇ ਹਨ। ਦੂਜੇ ਪਾਸੇ ਹਸਪਤਾਲ ਪ੍ਰਬੰਧਨ ਨੇ ਸਫਾਈ ਪੇਸ਼ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਕੋਲ ਲਾਸ਼ ਨੂੰ ਮੋਰਚਰੀ ‘ਚ ਸ਼ਿਫਟ ਕਰਨ ਲ਼ਈ ਸਟਾਫ ਨਹੀਂ ਸੀ, ਕਿਉਂਕਿ ਇੱਥੇ ਤਾਇਨਾਤ 2 ਕਰਮਚਾਰੀ ਐਤਵਾਰ ਨੂੰ ਪਾਜ਼ੀਟਿਵ ਪਾਏ ਗਏ ਸੀ। ਦੱਸ ਦੇਈਏ ਕਿ ਹਸਪਤਾਲਾਂ ਦੀ ਲਾਪਰਵਾਹੀ ਦੀ ਇਹ ਪਹਿਲੀ ਘਟਨਾ ਨਹੀਂ ਸਗੋਂ ਇਸ ਤੋਂ ਪਹਿਲਾਂ ਜ਼ਿਲ੍ਹੇ ‘ਚ 2 ਮਰੀਜ਼ਾਂ ਨੂੰ ਸਹੀ ਇਲਾਜ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋਣ ਕਾਰਨ ਵੀ ਕਈ ਸਵਾਲ ਖੜ੍ਹੇ ਹੋਏ ਹਨ।
ਦੱਸਣਯੋਗ ਹੈ ਕਿ ਮਹਾਨਗਰ ‘ਚ ਹੁਣ ਤੱਕ 2687 ਕੋਰੋਨਾ ਪੀੜਤ ਮਾਮਲਿਆਂ ਦੀ ਗਿਣਤੀ ਪਹੁੰਚ ਚੁੱਕੀ ਹੈ ਜਦਕਿ 66 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹੋਰ ਸ਼ਹਿਰਾਂ ਤੋਂ ਆ ਕੇ ਸਥਾਨਿਕ ਹਸਪਤਾਲਾਂ ‘ਚ ਦਾਖਲ ਹੋਣ ਵਾਲੇ ਮਰੀਜ਼ਾਂ ‘ਚ 395 ਮਰੀਜ਼ ਪਾਜ਼ੀਟਿਵ ਆ ਚੁੱਕੇ ਹਨ, ਜਿਨ੍ਹਾਂ ‘ਚੋਂ 37 ਲੋਕਾਂ ਦੀ ਮੌਤ ਹੋ ਚੁੱਕੀ ਹੈ।