Find out which areas in Jalandhar : ਜਲੰਧਰ ਜ਼ਿਲੇ ਵਿਚ ਕੋਰੋਨਾ ਦੇ ਪਾਜ਼ੀਟਿਵ ਮਾਮਲੇ ਮਿਲਣ ਤੋਂ ਬਾਅਦ 17 ਇਲਾਕਿਆਂ ਨੂੰ ਸੀਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਮਖਦੂਮਪੁਰਾ ਤੇ ਭੂਰ ਮੰਡੀ ਜਿਨ੍ਹਾਂ ’ਚੋਂ ਕ੍ਰਮਵਾਰ 38 ਤੇ 24 ਮਰੀਜ਼ ਸਾਹਮਣੇ ਆਏ ਹਨ, ਅਜੇ ਕੰਟੇਨਮੈਂਟ ਜ਼ੋਨ ’ਚ ਹੀ ਸ਼ਾਮਲ ਰਹਿਣਗੇ ਇਸ ਤੋਂ ਇਲਾਵਾ 15 ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।
ਇਨ੍ਹਾਂ ਵਿਚ ਸ਼ਹਿਰ ’ਚ ਸ਼ਹੀਦ ਭਗਤ ਸਿੰਘ ਨਗਰ, ਰਸਤਾ ਮੁਹੱਲਾ, ਲਾਜਪਤ ਨਗਰ, ਸੰਗਤ ਨਗਰ, ਨੇੜੇ ਮਾਤਾ ਰਾਣੀ ਚੌਕ 80 ਫੁੱਟ ਚੌੜ੍ਹੀ ਸੜਕ ਮਾਡਲ ਟਾਊਨ, ਢੰਨ ਮੁਹੱਲਾ ਤੇ ਨਿਜਾਤਮ ਨਗਰ ਸ਼ਾਮਲ ਹਨ। ਦਿਹਾਤੀ ਇਲਾਕਿਆਂ ਵਿਚ ਇਮਲੀਵਾਲਾ ਮੁਹੱਲਾ, ਕਰਤਾਪੁਰ, ਅਕਾਲਪੁਰ, ਬੇਅੰਤ ਨਗਰ, ਨਿਊ ਬਾਜ਼ਾਰ ਗੜ੍ਹਾ, ਰਸੂਲਪੁਰ ਰਾਏਪੁਰ, ਆਦਮਪੁਰ, ਗੁਰਾਈਆਂ ਜੰਡਿਆਲਾ, ਨਿਊ ਹਰਗੋਬਿੰਦ ਨਗਰ ਆਦਮਪੁਰ, ਲਸੂੜੀ ਸ਼ਾਹਕੋਟ ਇਲਾਕੇ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਇਹ ਸਾਰੇ ਇਲਾਕੇ ਸੀਲ ਰਹਿਣਗੇ ਅਤੇ ਇਨ੍ਹਾਂ ਵਿਚ ਕਰਫਿਊ ਵਰਗੇ ਹਾਲਾਤ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ਦੀ ਰੋਜ਼ਾਨਾ ਤਿੰਨ-ਤਿੰਨ ਵਾਰ ਚੈਕਿੰਗ ਹੋਵੇਗੀ। ਇਸ ਤੋਂ ਇਲਾਵਾ ਸਿਵਲ ਪ੍ਰਸ਼ਾਸਨ, ਪੁਲਿਸ ਤੇ ਸਿਹਤ ਵਿਬਾਗ ਦੀ ਸਾਂਝੀ ਟੀਮ ਬਣਾਈ ਗਈ ਹੈ। ਇਨ੍ਹਾਂ ਦੀ ਚੈਕਿੰਗ ਦੀ ਨਿਗਰਾਨੀ ਦੀ ਜਿ਼ੰਮੇਵਾਰੀ ਐਸਡੀਐਮ ਤੇ ਏਸੀਪੀ ਦੀ ਹੋਵੇਗੀ, ਤਾਂਜੋ ਕਿਸੇ ਕਿਸਮ ਦੀ ਕੁਤਾਹੀ ਨਾ ਵਰਤੀ ਜਾਵੇ। ਡੀਸੀ ਨੇ ਕਿਹਾ ਕਿ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰੋਂ ਨਿਕਲਦੇ ਸਮੇਂ ਮਾਸਕ ਜ਼ਰੂਰ ਪਹਿਨਣ। ਇਸ ਤੋਂ ਇਲਾਵਾ ਸਰੀਰਕ ਦੂਰੀ ਬਣਾ ਕੇ ਰਖਣ, ਵਾਰ-ਵਾਰ ਹੱਥਾਂ ਨੂੰ ਧੋਂਦੇ ਰਹਿਣ।