Fifty Corona patients found : ਪੰਜਾਬ ’ਚ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਵੱਖ-ਵੱਖ ਜ਼ਿਲਿਆਂ ਤੋਂ ਇਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਿਆਂ ਵਿਚ ਫਿਰੋਜ਼ਪੁਰ ਜ਼ਿਲੇ ਤੋਂ ਕੋਰੋਨਾ ਦੇ 38 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਰੂਪਨਗਰ ਤੋਂ 12 ਮਰੀਜ਼ ਮਿਲੇ ਹਨ, ਜਿਸ ਨਾਲ ਹੁਣ ਇਥੇ ਕੋਰੋਨਾ ਪੀੜਤਾਂ ਦੀ ਗਿਣਤੀ 59 ਹੋ ਗਈ ਹੈ।
ਅੱਜ ਸਾਹਮਣੇ ਆਏ ਮਾਮਲਿਆਂ ਦੀ ਜਾਣਕਾਰੀ ਦਿੰਦਿਆਂ ਡੀਸੀ ਸੋਨਾਲੀ ਗਿਰੀ ਨੇ ਦੱਸਿਆ ਕਿ ਅੱਜ ਰੂਪਨਗਰ ਸ਼ਹਿਰ ਤੋਂ ਇਕ 38 ਸਾਲਾ ਅਤੇ 32 ਸਾਲਾ ਔਰਤ, 22 ਸਾਲਾ ਨੌਜਵਾਨ, ਨੂਰਪੁਰਬੇਦੀ ਤੋਂ 40 ਸਾਲਾ ਔਰਤ, ਪਿੰਡ ਟਿੱਬਾ ਟੱਪਰੀਆਂ ਤੋਂ 80 ਸਾਲਾ ਔਰਤ, ਨਿੱਕੀ ਨੰਗਲ ਤੋਂ 49 ਸਾਲਾ ਵਿਅਕਤੀ, ਆਨੰਦਪੁਰ ਸਾਹਿਬ ਤੋਂ 32 ਸਾਲਾ ਵਿਅਕਤੀ, ਚਮਕੌਰ ਸਾਹਿਬ ਦੇ ਨੇੜਲੇ ਪਿੰਡ ਰਾਮਪੁਰ ਬੇਟ ਤੋਂ 26 ਸਾਲਾ ਨੌਜਵਾਨ, ਪਿੰਡ ਖਾਬੜਾਂ ਤੋਂ 19 ਸਾਲਾ ਨੌਜਵਾਨ ਅਤੇ ਮੋਰਿੰਡਾ ਤੋਂ 16 ਸਾਲਾ ਲੜਕੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਪਿੰਡ ਚੈੜੀਆਂ ਤੋਂ 80 ਸਾਲਾ ਬਜ਼ੁਰਗ ਔਰਤ ਅਤੇ 18 ਸਾਲਾ ਲੜਕੀ ਦੇਵੀ ਕੋਰੋਨਾ ਪਾਜ਼ੀਚਿਵ ਹੋਣ ਦੀ ਪੁਸ਼ਟੀ ਹੋਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ ਹੁਣ ਤੱਕ 20,809 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂਵਿਚੋਂ 19,968 ਦੀ ਰਿਪੋਰਟ ਨੈਗੇਟਿਵ ਆਈ ਹੈ। 615 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਹੁਣ ਤੱਕ ਜ਼ਿਲੇ ਵਿਚ ਕੋਰੋਨਾ 250 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 187 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਜ਼ਿਲ੍ਹੇ ਵਿਚ ਕੋਰੋਨਾ ਦੇ 59 ਮਾਮਲੇ ਐਕਟਿਵ ਹਨ, ਜਦਕਿ 4 ਲੋਕ ਇਸ ਮਹਾਮਾਰੀ ਨਾਲ ਆਪਣੀ ਜਾਨ ਗੁਆ ਚੁੱਕੇ ਹਨ।