Raikot woman died : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜਿਥੇ ਸੂਬੇ ਵਿਚ ਇਸ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ ਉਥੇ ਹੀ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਲੁਧਿਆਣਾ ਜ਼ਿਲੇ ਦੇ ਰਾਏਕੋਟ ਦੀ ਰਹਿਣ ਵਾਲੀ ਔਰਤ ਨੇ ਕੋਰੋਨਾ ਕਾਰਨ ਪਟਿਆਲਾ ਦੇ ਹਸਪਤਾਲ ਵਿਚ ਦਮ ਤੋੜ ਦਿੱਤਾ। ਇਹ ਔਰਤ ਏ.ਐੱਨ.ਐੱਮ ਦੀ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖਲ ਸੀ, ਜਿਸ ਦੀ ਗੰਭੀਰ ਹਾਲਤ ਦੇ ਚੱਲਦਿਆਂ ਅੱਜ ਮੌਤ ਹੋ ਗਈ। ਮ੍ਰਿਤਕ ਔਰਤ ਦਾ ਅੰਤਿਮ ਸੰਸਕਾਰ ਸਿਹਤ ਵਿਭਾਗ ਦੀ ਟੀਮ ਦੀ ਨਿਗਰਾਨੀ ਹੇਠ ਪਿੰਡ ਲੋਹਗੜ੍ਹ ਵਿਖੇ ਕੀਤਾ ਗਿਆ। ਉਥੇ ਹੀ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਕੋਰੋਨਾ ਦੀ ਰੋਕਥਾਮ ਲਈ ਫਰੰਟ ਲਾਈਨ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਦੇਖਭਾਲ ਨਾ ਕਰਨ ਦਾ ਦੋਸ਼ ਲਗਾਇਆ ਹੈ।
ਦੱਸਣਯੋਗ ਹੈ ਕਿ ਲੁਧਿਆਣਾ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਦੇ 2833 ਮਾਮਲੇ ਸਾਹਮਣੇ ਆ ਚੁੱਕੇ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਬੀਤੇ ਦਿਨ ਵਿਚ ਹੀ ਕੋਰੋਨਾ ਨਾਲ ਰਿਕਾਰਡ 19 ਮੌਤਾਂ ਹੋਈਆਂ ਹਨ, ਜਦਕਿ 568 ਮਰੀਜ਼ ਮਿਲੇ ਹਨ। ਹੁਣ ਤੱਕ ਪੂਰੇ ਪੰਜਾਬ ਤੋਂ ਕੋਰੋਨਾ ਦੇ 14000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।
ਜਾਰੀ ਹੋਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਤੋਂ 1742, ਜਲੰਧਰ ਤੋਂ 2165, ਮੋਹਾਲੀ ਤੋਂ 770, ਪਟਿਆਲਾ ਤੋਂ 1588, ਹੁਸ਼ਿਆਰਪੁਰ ਤੋਂ 536, ਤਰਨਤਾਰਨ ਤੋਂ 336, ਪਠਾਨਕੋਟ ਤੋਂ 353, ਮਾਨਸਾ ਤੋਂ 112, ਕਪੂਰਥਲਾ ਤੋਂ 242, ਫਰੀਦਕੋਟ ਤੋਂ 271, ਸੰਗਰੂਰ ਤੋਂ 1019, ਨਵਾਂਸ਼ਹਿਰ ਤੋਂ 299, ਰੂਪਨਗਰ ਤੋਂ 234, ਫਿਰੋਜ਼ਪੁਰ ਤੋਂ 335, ਬਠਿੰਡਾ ਤੋਂ 331, ਗੁਰਦਾਸਪੁਰ ਤੋਂ 490, ਫਤਿਹਗੜ੍ਹ ਸਾਹਿਬ ਤੋਂ 333, ਬਰਨਾਲਾ ਤੋਂ 179, ਫਾਜ਼ਿਲਕਾ ਤੋਂ 263, ਮੋਗਾ ਤੋਂ 316, ਮੁਕਤਸਰ ਸਾਹਿਬ ਤੋਂ 271 ਮਾਮਲੇ ਸਾਹਮਣੇ ਆਏ ਹਨ, ਜਦਕਿ ਹੁਣ ਤੱਕ ਸੂਬੇ ਵਿਚ ਕੋਰੋਨਾ ਨਾਲ 361 ਲੋਕਾਂ ਦੀ ਮੌਤ ਹੋ ਚੁੱਕੀ ਹੈ।