ludhiana business corona rakhi: ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਭਾਵ ਰੱਖੜੀ ਨੂੰ ਧਿਆਨ ‘ਚ ਰੱਖਦਿਆਂ ਕੈਪਟਨ ਸਰਕਾਰ ਨੇ ਭਾਵੇਂ ਕੁਝ ਅਹਿਮ ਫੈਸਲੇ ਲਏ ਗਏ ਹਨ, ਜਿਸ ਦੇ ਮੱਦੇਨਜ਼ਰ ਭਾਵੇਂ ਲੁਧਿਆਣਾ ਦੇ ਬਾਜ਼ਾਰਾਂ ‘ਚ ਲੋਕਾਂ ਦੀ ਕਾਫੀ ਚਹਿਲ ਪਹਿਲ ਦੇਖੀ ਗਈ ਹੈ ਪਰ ਫਿਰ ਵੀ ਰੱਖੜੀ ਦੇ ਤਿਉਹਾਰ ‘ਤੇ ਜਿੱਥੇ ਕੋਰੋਨਾ ਨੇ ਆਪਣਾ ਅਸਰ ਦਿਖਾਇਆ ਹੈ, ਉੱਥੇ ਹੀ ਭਾਰਤ-ਚੀਨ ਦੀ ਆਪਸੀ ਵਿਵਾਦ ਨੇ ਕਾਰੋਬਾਰ ‘ਤੇ ਅਸਰ ਪਾਇਆ ਹੈ। ਇਸ ਨਾਲ ਕਾਰੋਬਾਰ ‘ਚ ਜਿੱਥੇ ਪਿਛਲੇ ਸਾਲ ਦੇ ਮੁਕਾਬਲੇ ਸਿਰਫ 25-30 ਫੀਸਦੀ ਵਿਕਰੀ ਹੋਈ ਹੈ, ਉੱਥੇ ਲੋਕਾਂ ਵੱਲੋਂ ਪੈਕਿੰਗ ਵਾਲੀ ਰੱਖੜੀ ਨੂੰ ਤਵੱਜੋਂ ਦਿੱਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇ ਸਾਲ ਲੋਕਾਂ ਨੇ ਚਾਈਨੀਜ਼ ਰੱਖੜੀਆਂ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰਕੇ ਦੇਸ਼ ‘ਚ ਵੱਖ-ਵੱਖ ਡਿਜ਼ਾਇਨਾਂ ‘ਚ ਆਕਰਸ਼ਿਤ ਰੱਖੜੀਆਂ ਤਿਆਰ ਕੀਤੀਆਂ ਗਈਆਂ ਹਨ। ਲੋਕਾਂ ਵੱਲੋਂ ਹੱਥ ਦੀ ਬਣੀ ਰੱਖੜੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਜਿਆਦਾਤਰ ਲੋਕ ਧਾਗੇ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਕੋਰੋਨਾ ਮਹਾਮਾਰੀ ਦੌਰਾਨ ਤਿਉਹਾਰ ਦਾ ਆਨੰਦ ਵੀ ਪੂਰਾ ਬਰਕਰਾਰ ਰਹੇ, ਇਸ ਨੂੰ ਦੇਖਦੇ ਹੋਏ ਕੰਪਨੀਆਂ ਵੱਲੋਂ ਰੱਖੜੀ ਦੇ ਨਾਲ ਸੈਨੇਟਾਈਜ਼ ਦਾ ਪਾਊਚ ਵੀ ਉਪਲਬਧ ਕਰਵਾਇਆ ਗਿਆ ਹੈ।