thieves women gang arrested: ਲੁਧਿਆਣਾ ਪੁਲਿਸ ਨੇ ਇਕ ਮਹਿਲਾ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਹੋਇਆ, ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਤੋਂ 22 ਲੇਡੀਜ਼ ਸੂਟ ਅਤੇ 4650 ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਜਾਂਚ ਅਫਸਰ ਨੇ ਦੱਸਿਆ ਕਿ ਦੋਸ਼ੀ ਮਹਿਲਾਵਾਂ ਖਿਲਾਫ ਪਹਿਲਾਂ ਤੋਂ ਹੀ ਥਾਣਾ ਮਾਡਲ ਟਾਊਨ ‘ਚ ਚੋਰੀ ਦਾ ਮਾਮਲਾ ਦਰਜ ਹੈ। ਦੱਸ ਦੇਈਏ ਕਿ ਬੀਤੇ ਦਿਨੀ ਜ਼ਿਲ੍ਹੇ ਦੇ ਸਲੇਮ ਟਾਬਰੀ ‘ਚ ਕੱਪੜੇ ਦੀ ਦੁਕਾਨ ‘ਤੇ ਕੁਝ ਮਹਿਲਾਵਾਂ ਵੱਲੋਂ ਸ਼ਟਰ ਤੋੜ ਕੇ ਲੱਖਾਂ ਦਾ ਮਾਲ ਚੁਰਾਇਆ ਗਿਆ ਸੀ।
ਦੱਸਣਯੋਗ ਹੈ ਕਿ ਪੁਲਿਸ ਨੇ ਇਸ ਗਿਰੋਹ ਦਾ ਉਦੋਂ ਪਰਦਾਫਾਸ਼ ਕੀਤਾ, ਜਦੋਂ ਇਸ ਸਬੰਧੀ ਇਕ ਸੀ.ਸੀ.ਟੀ.ਵੀ ਫੁਟੇਜ ਪੁਲਿਸ ਦੇ ਹੱਥ ਲੱਗੀ। ਦਰਅਸਲ ਫੁਟੇਜ ‘ਚ ਦੇਖਿਆ ਗਿਆ ਸੀ ਕਿ ਮਹਿਲਾਵਾਂ ਵੱਲੋਂ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਆਟੋ ‘ਚ ਬੈਠ ਕੇ ਚਲੀਆਂ ਗਈਆਂ ਸੀ। ਪੁਲਿਸ ਨੂੰ ਫੁਟੇਜ ਰਾਹੀਂ ਉਸ ਆਟੋ ਦਾ ਨੰਬਰ ਮਿਲ ਗਿਆ, ਜਿਸ ਤੋਂ ਬਾਅਦ ਆਟੋ ਡਰਾਈੲਰ ਦੀ ਪੜਤਾਲ ਕੀਤੀ ਤਾਂ ਦੋਸ਼ੀ ਡਰਾਈਵਰ ਪਾਰਸ ਪੁਲਿਸ ਦੇ ਹੱਥ ਲੱਗਾ। ਪੁਲਿਸ ਨੇ ਜਦੋਂ ਉਸ ਤੋਂ ਪੁੱਛ ਗਿੱਛ ਕੀਤੀ, ਤਾਂ ਚੋਰ ਮਹਿਲਾਵਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ। ਦੂਜੇ ਪਾਸੇ ਜਦੋਂ ਮਹਿਲਾਵਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਰਿਆਂ ਦੇ ਪਤੀ ਸ਼ਰਾਬ ਪੀਂਦੇ ਹਨ ਅਤੇ ਕੋਈ ਵੀ ਕੰਮ ਨਹੀਂ ਕਰਦੇ ਹਨ, ਜਿਸ ਕਾਰਨ ਘਰ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਵਾਰਦਾਤ ਨੂੰ ਅੰਜ਼ਾਮ ਦਿੱਤਾ।