Thirty Four Corona patients : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਜਲੰਧਰ ਤੋਂ 22 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉਥੇ ਹੀ ਜਲੰਧਰ ਤੋਂ ਕੋਰੋਨਾ ਦੇ 22 ਨਵੇਂ ਮਾਮਲਿਆਂਦੀ ਪੁਸ਼ਟੀ ਹੋਈ ਹੈ। ਉਥੇ ਹੀ ਜਲੰਧਰ ਵਿਚ ਅੱਜ ਦੋ ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਵੀ ਹੋ ਗਈ ਹੈ. ਲੁਧਿਆਣਾ ਦੇ ਰਹਿਣ ਵਾਲੇ 49 ਸਾਲਾ ਵਿ੍ਕਤੀ ਨੂੰ 25 ਜੁਲਾਈ ਪਟੇਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਇਕ 70 ਸਾਲਾ ਵਿਅਕਤੀ ਜੋਕਿ ਦਿਲ ਦੀ ਬੀਮਾਰੀ ਤੋਂ ਵੀ ਪੀੜਤ ਸੀ, ਦੀ ਅੱਜ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 55 ਹੋ ਗਈ ਹੈ।
ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਜ਼ਿਲੇ ਵਿਚ 1091 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 14 ਮਰੀਜ਼ਾਂ ਨੂੰ ਠੀਕ ਹੋਣ ’ਤੇ ਘਰ ਭੇਜ ਆਈਸੋਲੇਸ਼ਨ ਲਈ ਭੇਜ ਦਿੱਤਾ ਗਿਆ ਹੈ। ਇਸ ਸਮੇਂ ਜਲੰਧਰ ਜ਼ਿਲੇ ਵਿਚ ਕੋਰੋਨਾ ਦੇ ਕੁਲ 474 ਮਾਮਲੇ ਐਕਟਿਵ ਹਨ, ਜਿਨ੍ਹਾਂ ਵਿਚੋਂ 89 ਆਪਣੇ ਘਰ ਵਿਚ ਹੀ ਆਈਸੋਲੇਟ ਹਨ, ਜਦਕਿ 70 ਸਿਵਲ ਹਸਪਤਾਲ, 156 ਮੈਰੀਟੋਰੀਅਸ ਸਕੂਲ, 25 ਮਿਲਟਰੀ ਹਸਪਤਾਲ, 12 ਬੀਐਸਐਫ ਹਸਪਤਾਲ, 17 ਆਈਐਮਏ ਦੇ ਸ਼ਾਹਕੋਟ ਸਤਿਤ ਹਸਪਤਾਲ, 19 ਲੁਧਿਆਣਾ ਦੇ ਹਸਪਤਾਲਾਂ ’ਚ, 3 ਪੀਜੀਆਈ ਚੰਡੀਗੜ੍ਹ, 2 ਕਪੂਰਥਲਾ ਅਤੇ 25 ਨਿੱਜੀ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ।