ludhiana dho visit sweetshop: ਰੱਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ ਸੂਬੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਮੱਦੇਨਜ਼ਰ ਸੂਬੇ ‘ਚ ਮਿਠਾਈ ਦੀਆਂ ਦੁਕਾਨਦਾਰਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਰੱਖੜੀ ਦੇ ਤਿਉਹਾਰ ਦੇ ਮੌਕੇ ‘ਤੇ ਆਉਣ ਵਾਲੇ ਗਾਹਕਾਂ ਨੂੰ ਮੁਫਤ ‘ਚ ਇਕ ਜੋੜੀ ਮਾਸਕ ਦੇਣ। ਇਸ ਸਬੰਧੀ ਚੈਕਿੰਗ ਕਰਨ ਲਈ ਲੁਧਿਆਣਾ ਦੇ ਡੀ.ਐੱਚ.ਓ ਵੱਲੋਂ ਅਚਾਨਕ ਮਿਠਾਈ ਦੀਆਂ ਦੁਕਾਨਾਂ ‘ਚੇ ਗਾਹਕ ਬਣ ਕੇ ਪਹੁੰਚੇ।
ਦੱਸਣਯੋਗ ਹੈ ਕਿ ਡੀ.ਐੱਚ.ਓ ਡਾਕਟਰ ਰਾਜੇਸ਼ ਗਰਗ ਸਭ ਤੋਂ ਪਹਿਲਾਂ ਦੰਡੀ ਸਵਾਮੀ ਰੋਡ ‘ਤੇ ਸਥਿਤ ਦੁਕਾਨਾਂ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਗਾਹਕ ਬਣ ਕੇ ਮਿਠਾਈ ਖਰੀਦੀ ਅਤੇ ਇਹ ਚੈੱਕ ਕੀਤਾ ਕੀਤਾ ਕਿ ਦੁਕਾਨਦਾਰ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦਾ ਪਾਲਣ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ ਵੀ ਆਮ ਗਾਹਕ ਬਣ ਕੇ ਪਹੁੰਚੇ। ਜਦੋਂ ਇਨ੍ਹਾਂ ਅਫਸਰਾਂ ਨੇ ਮਿਠਾਈ ਖਰੀਦੀ ਤਾਂ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਦੋ ਮਾਸਕ ਵੀ ਦਿੱਤੇ।ਇਸ ਸਬੰਧੀ ਡੀ.ਐੱਚ.ਓ ਡਾਕਟਰ ਰਾਜੇਸ਼ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ 8 ਦੁਕਾਨਾਂ ‘ਤੇ ਚੈਕਿੰਗ ਕੀਤੀ। ਸਾਰੀਆਂ ਥਾਵਾਂ ‘ਤੇ ਮਿਠਾਈ ਦੇ ਨਾਲ ਮਾਸਕ ਵੀ ਦਿੱਤੇ ਜਾ ਰਹੇ ਸੀ। ਇਸ ਤੋਂ ਇਲਾਵਾ ਸ਼ਹਿਰ ਦੇ ਨਾਲ ਨਾਲ ਜਗਰਾਓ, ਖੰਨਾ, ਮਾਛੀਵਾੜਾ, ਦੋਰਾਹਾ, ਰਾਏਕੋਟ ਅਤੇ ਸਮਰਾਲਾ ‘ਚ ਵੀ ਇਸ ਤਰ੍ਹਾਂ ਦੀ ਚੈਕਿੰਗ ਕੀਤੀ ਗਈ।