three brothers played in the same match: ਪਾਂਡਿਆ ਬ੍ਰਦਰਜ਼ ਜਾਂ ਪਠਾਨ ਬ੍ਰਦਰਜ਼, ਇਹ ਉਨ੍ਹਾਂ ਭਰਾਵਾਂ ਦੀ ਜੋੜੀ ਹੈ ਜੋ ਆਪਣੇ ਦੇਸ਼ ਲਈ ਕ੍ਰਿਕਟ ਖੇਡੇ ਹਨ। ਹੁਣ ਤੱਕ ਅਜਿਹੇ ਮੌਕੇ ਬਹੁਤ ਵਾਰ ਆ ਚੁੱਕੇ ਹਨ ਜਦੋਂ ਦੋ ਭਰਾ ਇੱਕ ਮੈਚ ਵਿੱਚ ਖੇਡਦੇ ਵੇਖੇ ਗਏ ਹਨ। ਸਟੀਵ ਅਤੇ ਮਾਰਕ ਵਾ ਦੀ ਜੋੜੀ ਵੀ ਟੈਸਟ ਵਿੱਚ ਇਕੱਠੇ ਖੇਡਦੇ ਦਿਖਾਈ ਦਿੱਤੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ 3 ਅਜਿਹੇ ਮੌਕੇ ਆਏ ਹਨ ਜਦੋਂ ਇੱਕ ਟੈਸਟ ਵਿੱਚ ਦੋ ਨਹੀਂ ਬਲਕਿ 3 ਸਕੇ ਭਰਾ ਖੇਡਦੇ ਵੇਖੇ ਗਏ ਹਨ (ਤਿੰਨ ਭਰਾ, ਇਕ ਟੀਮ)। ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਲ 1880 ‘ਚ ਓਵਲ ਟੈਸਟ ਮੈਚ ਵਿੱਚ ਦੇਖਿਆ ਗਿਆ, ਜਦੋਂ 3 ਸਕੇ ਭਰਾ ਆਸਟ੍ਰੇਲੀਆ ਖ਼ਿਲਾਫ਼ ਇੰਗਲੈਂਡ ਦੀ ਟੀਮ ‘ਚ ਖੇਡਣ ਆਏ ਸਨ। ਇਹ ਤਿੰਨੋਂ ਭਰਾ, ਐਡਵਰਡ ਗਰੇਸ, ਡਬਲਯੂ. ਜੀ. ਗ੍ਰੇਸ ਅਤੇ ਫਰੈਡਰਿਕ ਗ੍ਰੇਸ ਸਨ।
ਇਸ ਤੋਂ ਬਾਅਦ, ਸਾਲ 1891-92 ਵਿੱਚ 3 ਹੋਰ ਸਕੇ ਭਰਾ ਦੱਖਣੀ ਅਫਰੀਕਾ ਦੇ ਵਿਰੁੱਧ ਇੰਗਲੈਂਡ ਦੀ ਟੀਮ ਵਿੱਚ ਇਕੱਠੇ ਖੇਡਦੇ ਵੇਖੇ ਗਏ ਸੀ। ਕੇਪ ਟਾਉਨ ਟੈਸਟ ਵਿੱਚ ਫਰੈਂਕ ਹੇਅਰਨ, ਐਲਕ ਹੇਅਰਨ ਅਤੇ ਜਾਰਜ ਗਿਬਸਨ ਹੇਅਰਨ ਖੇਡ ਰਹੇ ਸਨ। ਮਜ਼ੇ ਦੀ ਗੱਲ ਇਹ ਹੈ ਕਿ ਇਸ ਮੈਚ ਵਿੱਚ ਫਰੈਂਕ ਹੇਅਰਨ ਦੱਖਣੀ ਅਫਰੀਕਾ ਦੀ ਟੀਮ ਲਈ ਖੇਡ ਰਿਹਾ ਸੀ, ਜਦਕਿ ਦੂਸਰੇ ਦੋ ਭਰਾ ਐਲਕ ਅਤੇ ਜਾਰਜ ਗਿਬਸਨ ਵਿਰੋਧੀ ਟੀਮ ਇੰਗਲੈਂਡ ਲਈ ਖੇਡ ਰਹੇ ਸਨ। ਦੱਸ ਦਈਏ ਕਿ ਫਰੈਂਕ ਹੇਅਰਨ ਨੇ ਇੰਗਲੈਂਡ ਦੀ ਤਰਫੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਬਾਅਦ ਵਿੱਚ ਉਹ ਦੱਖਣੀ ਅਫਰੀਕਾ ਦੀ ਟੀਮ ਦਾ ਹਿੱਸਾ ਬਣ ਗਿਆ ਸੀ।
ਮੁਸ਼ਤਾਕ ਮੁਹੰਮਦ, ਹਨੀਫ ਮੁਹੰਮਦ ਅਤੇ ਸਾਦਿਕ ਮੁਹੰਮਦ ਤਿੰਨ ਸਕੇ ਭਰਾ ਸਨ, ਜੋ 1969-70 ਵਿੱਚ ਨਿਊਜ਼ੀਲੈਂਡ ਖਿਲਾਫ ਟੈਸਟ ਲੜੀ ਦੌਰਾਨ ਕਰਾਚੀ ਟੈਸਟ ਵਿੱਚ ਇਕੱਠੇ ਖੇਡਦੇ ਵੇਖੇ ਗਏ ਸਨ। ਕਰਾਚੀ ਵਿੱਚ ਹੀ ਤਿੰਨੋਂ ਭਰਾਵਾਂ ਦਾ ਘਰ ਵੀ ਸੀ, ਅਜਿਹੀ ਸਥਿਤੀ ਵਿੱਚ ਇਹ ਮੈਚ ਭਰਾਵਾਂ ਲਈ ਬਹੁਤ ਯਾਦਗਾਰੀ ਸੀ। ਪਾਕਿਸਤਾਨ ਲਈ ਹਨੀਫ ਅਤੇ ਸਾਦਿਕ ਨੇ ਪਾਰੀ ਦੀ ਸ਼ੁਰੂਆਤ ਕੀਤੀ ਜਦਕਿ ਮੁਸ਼ਤਾਕ ਮੁਹੰਮਦ 4 ਨੰਬਰ ‘ਤੇ ਬੱਲੇਬਾਜ਼ੀ ਕਰਨ ਉੱਤਰੇ ਸੀ। ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਗਿਆ ਟੈਸਟ ਮੈਚ ਡਰਾਅ ’ਤੇ ਖਤਮ ਹੋਇਆ। ਇਸ ਟੈਸਟ ਮੈਚ ਵਿੱਚ ਸਾਦਿਕ ਮੁਹੰਮਦ ਨੇ ਪਾਕਿਸਤਾਨ ਦੀ ਪਹਿਲੀ ਪਾਰੀ ਦੌਰਾਨ 69 ਦੌੜਾਂ ਬਣਾਈਆਂ, ਜਦੋਂ ਕਿ ਹਨੀਫ ਨੇ 22 ਦੌੜਾਂ ਬਣਾਈਆਂ। ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਮੁਸ਼ਤਾਕ ਨੇ 14 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਸਾਦਿਕ ਨੇ 37 ਹਨੀਫ ਨੇ 35 ਅਤੇ ਮੁਸ਼ਤਾਕ ਨੇ ਦੂਸਰੀ ਪਾਰੀ ਵਿੱਚ 19 ਦੌੜਾਂ ਬਣਾਈਆਂ ਸੀ।