ludhiana police caught alcohol: ਸੂਬੇ ‘ਚ ਅਣਗਿਣਤ ਲੋਕਾਂ ਦੇ ਮੌਤ ਦੇ ਮੂੰਹ ‘ਚ ਜਾਣ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ ਨੇ, ਜਿਸ ਦੇ ਮੱਦੇਨਜ਼ਰ ਹੁਣ ਹਰਕਤ ‘ਚ ਆਈ ਲੁਧਿਆਣਾ ਪੁਲਿਸ ਨੇ 48 ਘੰਟਿਆਂ ਦੌਰਾਨ ਸਤਲੁਜ ਦਰਿਆ ਦੇ ਕੰਢੇ ‘ਤੇ ਚੱਲਦੇ ਨਜ਼ਾਇਜ ਸ਼ਰਾਬ ਦੇ ਅੱਡਿਆਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਲਗਭਗ 3 ਲੱਖ ਲਿਟਰ ਤੋਂ ਜ਼ਿਆਦਾ ਸ਼ਰਾਬ ਬਰਾਮਦ ਕੀਤੀ ਅਤੇ ਕਈ ਲੋਕਾਂ ‘ਤੇ ਮਾਮਲਾ ਵੀ ਦਰਜ ਕਰ ਲਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਉਨ੍ਹਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਜੋ ਕਿ ਸ਼ਰਾਬ ਲਈ ਮਸ਼ਹੂਰ ਮੰਨੇ ਜਾਂਦੇ ਸੀ। ਦੱਸ ਦੇਈਏ ਕਿ ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਹਰ ਮੁੱਦੇ ਨੂੰ ਅੱਖੋ ਪਰੋਖੇ ਕਰਨ ਵਾਲੀ ਸੂਬਾ ਸਰਕਾਰ ਨੂੰ ਲੈ ਕੇ ਚਿਹਰਾ ਵੀ ਉਜਾਗਰ ਹੁੰਦਾ ਹੈ ਕਿ ਜਦ ਲੋਕਾਂ ਵੱਲੋਂ ਕੋਈ ਮੁੱਦਾ ਚੁੱਕਿਆ ਜਾਂਦਾ ਹੈ ਤਾਂ ਸਰਕਾਰ ਅੱਖਾਂ ਨਹੀਂ ਖੋਲਦੀ ਪਰ ਜਦੋਂ ਉਹੀ ਮੁੱਦਾ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ ਤਾਂ ਉਦੋਂ ਸਰਕਾਰ ਦਾ ਅੱਖਾਂ ਖੋਲਣ ਦਾ ਕੋਈ ਫਾਇਦਾ ਨਹੀ, ਕਿਉਂਕਿ ਉਦੋਂ ਤੱਕ ਵੱਡਾ ਨੁਕਸਾਨ ਹੋ ਚੁੱਕਿਆ ਹੁੰਦਾ ਹੈ।