41 cases of Corona : ਜਲੰਧਰ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜਿਥੇ ਰੋਜ਼ਾਨਾ ਇਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ,ਉਥੇ ਹੀ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਵਧਦੀ ਹੀ ਜਾ ਰਹੀ ਹੈ। ਅੱਜ ਜ਼ਿਲ੍ਹੇ ਵਿਚ ਕੋਰੋਨਾ ਨਾਲ ਦੋ ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਦੀ ਖਬਰ ਆਈ ਹੈ ਉਥੇ ਹੀ ਹੁਣ ਤੱਕ ਕੋਰੋਨਾ ਦੇ 41 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜਿਥੇ ਜ਼ਿਲ੍ਹੇ ਵਿਚ ਕੋਰੋਨਾ ਨਾਲ ਹੋਣ ਵਾਲਿਆਂ ਮੌਤਾਂ ਦੀ ਗਿਣਤੀ 66 ਹੋ ਗਈ ਹੈ,ਉਥੇ ਹੀ ਇਸ ਦੇ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 2614 ਹੋ ਗਿਆ ਹੈ। ਇਸ ਸਮੇਂ ਜ਼ਿਲੇ ਵਿਚ ਕੋਰੋਨਾ ਦੇ 754 ਮਾਮਲੇ ਐਕਟਿਵ ਹਨ।
ਮਿਲੀ ਜਾਣਕਾਰੀ ਮੁਤਾਬਕ ਅੱਜ ਹਸਪਤਾਲ ਵਿਚ ਤਾਰਾ ਸਿੰਘ ਐਨਕਲੇਵ ਦੇ 31 ਸਾਲਾ ਵਿਅਕਤੀ ਅਤੇ 68 ਸਾਲਾ ਢਨ ਮੁਹੱਲਾ ਦੇ ਵਿਅਕਤੀ ਨੇ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਦਮ ਤੋੜ ਦਿੱਤਾ। ਉਥੇ ਹੀ ਅੱਜ ਸਾਹਮਣੇ ਆਏ ਮਾਮਲਿਆਂ ਵਿਚ ਆਦਰਸ਼ ਨਗਰ ਦੇ ਇਕ ਹੀ ਪਰਿਵਾਰ ਦੇ ਚਾਰ ਮੈਂਬਰ ਸ਼ਾਮਲ ਹਨ। ਦੱਸ ਦੇਈਏ ਕਿ ਸੋਮਵਾਰ ਨੂੰ ਵੀ ਜਲੰਧਰ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦੋ ਡਾਕਟਰਾਂ ਤੇ ਪਾਵਰਕਾਮ ਦੇ ਐਸਡੀਓ ਤੇ ਸੱਤ ਮੁਲਾਜ਼ਮਾਂ ਸਣੇ 64 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ।
ਇਹ ਡਾਕਟਰ ਸ਼ਹੀਦ ਊਧਮ ਸਿੰਘ ਨਗਰ ਵਿਚ ਨਿੱਜੀ ਹਸਪਤਾਲ ਚਲਾਉਣ ਵਾਲੇ ਅਤੇ ਸਰਕਾਰੀ ਸਿਹਤ ਕੇਂਦਰ ਵਿਚ ਤਾਇਨਾਤ ਡਾਕਟਰ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਉਥੇ ਹੀ ਬਿਲਗਾ ਵਿਚ ਕੇਨਰਾ ਬੈਂਕ ਦਾ ਮੁਲਾਜ਼ਮ, ਸ਼ਕਤੀ ਨਗਰ ਵਿਚ ਹੈਂਡਟੂਲ ਟ੍ਰੇਡਿੰਗ ਅਤੇ ਕਾਰੋਬਾਰੀ ਦੇ ਦੋ ਪਰਿਵਾਰਾਂ ਤੋਂ 10 ਲੋਕ, ਜਰਮਨੀ ਤੋਂ ਆਇਆ ਇਕ NRI ਤੇ ਥਾਣਾ 5 ਦਾ ਪੁਲਿਸ ਮੁਲਾਜ਼ਮ ਵੀ ਕੋਰੋਨਾ ਪੀੜਤਾਂ ਵਿਚ ਸ਼ਾਮਲ ਹੈ।