ludhiana king babur has built this shiv temple : ਜ਼ਿਲਾ ਲੁਧਿਆਣਾ ਦੇ ਪਾਇਲ ਇਲਾਕੇ ‘ਚ ਇੱਕ ਬਾਬਰ ਵਲੋਂ ਬਣਾਇਆ ਗਿਆ ਸ਼ਿਵ ਮੰਦਰ ਹੈ।ਜਿਸ ਦੀ ਅੱਜ ਹਾਲਤ ਤਰਸਯੋਗ ਬਣੀ ਹੋਈ ਹੈ।ਲੋਕ ਇੱਥੇ ਖੰਡਰ ਹੋਏ ਸ਼ਿਵਲਿੰਗ ਦੀ ਪੂਜਾ ਕਰਨ ਨੂੰ ਮਜ਼ਬੂਰ ਹਨ।ਜਾਣਕਾਰੀ ਮੁਤਾਬਕ ਇਸ ਮੰਦਰ ਨੂੰ ਪਾਂਡਵਾਂ ਨੇ ਬਨਵਾਸ ਦੇ ਦੌਰਾਨ ਬਣਾਇਆ ਸੀ।ਜਿਸਨੂੰ ਮੁਸਲਿਮ ਸ਼ਾਸਕ ਬਾਬਰ ਨੇ ਤਹਿਸ-ਨਹਿਸ ਕਰ ਦਿੱਤਾ ਸੀ।ਦੱਸਣਯੋਗ ਹੈ ਕਿ ਮੰਦਰ ਨੂੰ ਢਾਹੁਣ ਤੋਂ ਬਾਅਦ ਉਸ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤਾਂ ੳੇੁਸ ਨੇ ਦੁਬਾਰਾ ਮੰਦਰ ਦਾ ਨਿਰਮਾਣ ਕਰਵਾਇਆ ਪਰ ਸ਼ਿਵਲਿੰਗ ਖੰਡਿਤ ਹੀ ਰਿਹਾ।ਉਦੋਂ ਤੋਂ ਹੀ ਸ਼ਿਵਲਿੰਗ ਦੀ ਇਸੇ ਰੂਪ ‘ਚ ਪੂਜਾ ਹੁੰਦੀ ਹੈ।
50 ਏਕੜ ਜ਼ਮੀਨ ‘ਚ ਫੈਲੇ ਇਸ ਮੰਦਰ ਦੀ ਸੁੰਦਰਤਾ ਮਨਮੋਹਕ ਹੈ।ਧਾਰਮਿਕ ਸ਼ਰਧਾ ਦੇ ਕਾਰਨ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ।ਇਹ ਮੰਨਿਆ ਜਾਂਦਾ ਹੈ ਕਿ ਜੇਕਰ ਸੋਕਾ ਪੈ ਜਾਵੇ ਤਾਂ ਸ਼ਿਵਲਿੰਗ ‘ਤੇ ਪਾਣੀ ਪਾਉਣ ਨਾਲ ਬਾਰਿਸ਼ ਹੋ ਜਾਂਦੀ ਹੈ।ਪਾਂਡਵਾਂ ਦੇ ਬਨਵਾਸ ਦੇ ਦੌਰਾਨ ਇੱਥੇ ਤਾਲਾਬ ਵੀ ਬਣਵਾਇਆ ਸੀ।ਜਿਸਦਾ ਅਜੇ ਵਿਸਥਾਰ ਕੀਤਾ ਜਾ ਰਿਹਾ ਹੈ।
ਇੱਥੇ ਸੇਵਾ ਕਰ ਰਹੇ ਪੁਜਾਰੀ ਦੱਸਦੇ ਹਨ ਕਿ ਪਾਂਡਵਾਂ ਅਤੇ ਦਰੋਪਦੀ ਨੂੰ ਜਦੋਂ ਬਨਵਾਸ ਮਿਲਿਆ ਤਾਂ ਉਹ ਇੱਥੇ ਆਏ ਸੀ।ਉਨ੍ਹਾਂ ਨੇ ਮੁਕਤੀ ਪਾਉਣ ਲਈ ਸ਼ਿਵ ਭਗਤੀ ਅਤੇ ਸ਼ਿਵਲਿੰਗ ਦੀ ਸਥਾਪਨਾ ਕੀਤੀ।ਉਸਦੇ ਬਾਅਦ ੳੇੁਹ ਸ਼ਰਾਪ ਤੋਂ ਮੁਕਤ ਹੋ ਕੇ ਵਾਪਸ ਆਪਣੇ ਘਰ ਚਲੇ ਗਏ ਸੀ।ਕਿਹਾ ਜਾਂਦਾ ਹੈ ਕਿ ਜਦੋਂ ਬਾਬਰ ਨੂੰ ਪਤਾ ਲੱਗਿਆ ਕਿ ਇਥੇ ਸ਼ਕਤੀਸ਼ਾਲੀ ਸ਼ਿਵਲਿੰਗ ਮੌਜੂਦ ਹੈ ਤਾਂ ਉਹ ਖੁਦ ਇੱਥੇ ਆਇਆ ਅਤੇ ਮੰਦਰ ਤਹਿਸ ਨਹਿਸ ਕਰ ਦਿੱਤਾ ਅਤੇ ਉਸ ਨੇ ਸ਼ਿਵਲਿੰਗ ਨੂੰ ਉੱਪਰ ਤੋਂ ਉਖਾੜ ਦਿੱਤਾ।ਉਥੇ ਖੂਨ ਦੀ ਨਦੀ ਵਹਿਣ ਲੱਗੀ।ਇਸ ਦੇ ਬਾਅਦ ਉਹ ਮਾਨਸਿਕ ਤੌਰ ‘ਤੇ ਬੀਮਾਰ ਹੋ ਗਿਆ।ਉਸ ਨੂੰ ਅਹਿਸਾਸ ਹੋਣ ‘ਤੇ ਉਸ ਨੇ ਫਿਰ ਮੰਦਰ ਦੀ ਉਸਾਰੀ ਕਰਵਾਈ।ਚਾਰੇ ਪਾਸੇ ਜੰਗਲ ਹੋਣ ਕਾਰਨ ਲੋਕ ਪਹਿਲਾਂ ਇਥੇ ਨਹੀਂ ਆਂਉਦੇ ਸਨ। 20 ਪਹਿਲਾਂ ਲੁਧਿਆਣਾ ਦੇ ਵਕੀਲ ਵਰਿੰਦਰ ਸਿੰਘ ਨੇ ਇਸਦੀ ਦੇਖਭਾਲ ਕੀਤੀ।ਉਥੇ ਉਸ ਨੇ ਸ਼ਿਵ ਮੰਦਰ ਅਤੇ ਦੁਰਗਾ ਮੰਦਰ ਦੀ ਸਥਾਪਨਾ ਕੀਤੀ। ਹੁਣ ਇੱਥੇ ਸਰੋਵਰ ‘ਚ ਵਾਟਰ ਟ੍ਰ੍ਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ।