wanted jaipal foreign laser vaapan: ਲੁਧਿਆਣਾ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਮਾਸਟਰਮਾਈਂਡ ਖਤਰਨਾਕ ਗੈਂਗਸਟਰ ਜੈਪਾਲ ਭੁੱਲਰ ਭਾਵੇਂ ਪੁਲਿਸ ਦੇ ਹੱਥ ਨਹੀਂ ਲੱਗਿਆ ਪਰ ਇਸ ਦੌਰਾਨ ਵੱਡੀ ਸਫਲਤਾ ਜਰੂਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਗਿੱਲ ਰੋਡ ਸਥਿਤ ਆਈ.ਆਈ.ਐੱਫ.ਐੱਲ ਕੰਪਨੀ ‘ਚ 30 ਕਿਲੋ ਸੋਨਾ ਲੁੱਟਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਆਰਗੇਨਾਈਜ਼ੇਡ ਕ੍ਰਾਈਨ ਕੰਟਰੋਲ ਯੂਨਿਟ (ਓਕੂ) ਨੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ ਜੈਪਾਲ ਦੇ ਲੇਜਰ ਵੈਪਨ ਸਮੇਤ ਲਗਭਗ 20 ਹਥਿਆਰ, 3000 ਦੇ ਕਰੀਬ ਲੇਜਰ ਅਤੇ ਹੋਰ ਬੁਲੇਟ ਸਮੇਤ 10 ਸਾਲ ਬਾਅਦ ਗੈਂਗਸਟਰ ਦਾ ਪਹਿਲਾ ਲੇਟੈਸਟ ਫੋਟੋ ਵੀ ਬਰਾਮਦ ਕੀਤਾ ਹੈ। ਦੱਸ ਦੇਈਏ ਕਿ ਅੱਜ ਤੋਂ ਸਾਢੇ 5 ਮਹੀਨੇ ਪਹਿਲਾਂ ਲੁਧਿਆਣਾ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਗੈਂਗਸਟਰ ਜੈਪਾਲ ਭੁੱਲਰ ਹੁਣ ਤੱਕ ਫਰਾਰ ਹੈ। ਇੰਨਾ ਹੀ ਨਹੀਂ ਜੈਪਾਲ 10 ਸਾਲਾਂ ਤੋ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ ਸਮੇਤ 6 ਸੂਬਿਆਂ ‘ਚ ਮੋਸਟ ਵਾਂਟਿਡ ਹੈ ਪਰ ਹੁਣ ਤੱਕ ਉਸ ਦਾ ਲੇਟੈਸਟ ਫੋਟੋ ਕਿਸੇ ਦੇ ਕੋਲ ਨਹੀਂ ਸੀ।
ਦੱਸਣਯੋਗ ਹੈ ਕਿ ਓਕੂ ਟੀਮ ਨੇ ਕੰਪਨੀ ‘ਚ ਲੁੱਟੇ ਗਏ 30 ਕਿਲੋ ਸੋਨੇ ‘ਚੋਂ ਲਗਭਗ 15 ਕਿਲੋਂ ਬਰਾਮਦ ਕਰ ਚੁੱਕੀ ਹੈ। ਵਾਰਦਾਤ ‘ਚ ਸ਼ਾਮਿਲ ਤਮਾਮ ਮੈਂਬਰਾਂ ਤੋਂ ਇਲਾਵਾ ਜੈਪਾਲ ਦੇ ਬੇਹੱਦ ਕਰੀਬੀ ਮੈਂਬਰ ਵੀ ਫੜ੍ਹੇ ਗਏ ਹਨ, ਜਿਨ੍ਹਾਂ ਓਕੂ ਟੀਮ ਨੇ ਜੈਪਾਲ ਸਮੇਤ ਵੱਖਰੀਆਂ ਗੈਰਕਾਨੂੰਨੀ ਗਤੀਵਿਧੀਆਂ ਅਤੇ ਹੋਰ ਧਾਰਾਵਾਂ ਤਹਿਤ 3 ਕੇਸ ਦਰਜ ਕੀਤੇ ਹਨ। ਇਸ ਦੌਰਾਨ ਟੀਮ ਨੇ ਸਭ ਤੋਂ ਵੱਡੀ ਸਫਲਤਾ ਹਾਸਲ ਕਰਦਿਆਂ ਜਿਸ ਅਹਿਮ ਚੀਜ਼ ਦੀ ਬਰਾਮਦਗੀ ਕੀਤੀ, ਉਹ ਲੇਜਰਕਾਰਬਾਈਨ ਹੈ, ਜੋ ਕਿ ਅੱਜ ਤੱਕ ਪੰਜਾਬ ਦੇ ਕਿਸੇ ਵੀ ਦੋਸ਼ੀ ਤੋਂ ਬਰਾਮਦ ਨਹੀਂ ਹੋਈ ਹੈ। ਇਸ ਦੇ ਨਾਲ ਹੀ ਜੈਪਾਲ ਦਾ ਬਰਾਮਦ ਹੋਇਆ ਲੇਟੈਸਟ ਫੋਟੋ ਵੀ 10 ਸਾਲ ‘ਚ ਕਿਸੇ ਨੇ ਨਹੀਂ ਦੇਖਿਆ।