Mumbai police sent summons: ਮੁੰਬਈ ਪੁਲਿਸ ਨੇ ਰੈਪਰ ਬਾਦਸ਼ਾਹ ਨੂੰ ਫਰਜੀ ਸੋਸ਼ਲ ਮੀਡੀਆ Followers ਮਾਮਲੇ ‘ਚ ਆਪਣਾ ਬਿਆਨ ਦਰਜ ਕਰਵਾਉਣ ਨੂੰ ਬੁਲਾਇਆ ਹੈ। ਪੁਲਿਸ ਨੇ ਬਾਦਸ਼ਾਹ ਨੂੰ ਪੇਸ਼ ਹੋਣ ਲਈ ਕਿਹਾ ਹੈ। ਪੁਲਿਸ ਨੇ ਅਜੇ ਇਹ ਨਹੀਂ ਦੱਸਿਆ ਕਿ ਕਿਉਂ ਬੁਲਾਇਆ ਹੈ ਕਿਹਾ ਜਾ ਰਿਹਾ ਹੈ ਕਿ ਬਾਦਸ਼ਾਹ ਦੇ ਹੁਣ ਬਾਦਸ਼ਾਹ ਤੋਂ ਫਰਜੀ ਸੋਸ਼ਲ ਮੀਡੀਆ Followers ਮਾਮਲੇ ‘ਤੇ ਪੁੱਛਗਿੱਛ ਹੋ ਸਕਦੀ ਹੈ, ਹੁਣ ਤੱਕ ਮੁੰਬਈ ਪੁਲਿਸ ਨੇ 20 ਸਿਤਾਰਿਆਂ ਦੇ ਬਿਆਨ ਦਰਜ਼ ਕੀਤੇ ਹਨ। ਅਜੇ ਵੀ ਮੁੰਬਈ ਪੁਲਿਸ ਦੀ ਇਹ ਪੁੱਛਗਿੱਛ ਜਾਰੀ ਹੈ। 100 ਤੋਂ ਵੱਧ ਸਿਤਾਰੇ ਪੁਲਿਸ ਦੀਆਂ ਨਜ਼ਰਾਂ ‘ਚ ਹਨ।
ਤੁਹਾਨੂੰ ਦੱਸ ਦਈਏ ਕਿ ਸਿੰਗਰ ਭੂਮੀ ਤ੍ਰਿਵੇਦੀ ਨੇ ਫਰਜ਼ੀ ਸੋਸ਼ਲ ਮੀਡੀਆ ਫਾਲੋਅਰਸ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਸੀ। ਭੂਮੀ ਦਾ ਕਹਿਣਾ ਹੈ ਕੇ ਕੁੱਝ ਲੋਕ ਉਸਦੀ ਫੈਨ ਫਾਲੋਵਿੰਗ ‘ਤੇ ਉਂਗਲੀਆਂ ਚੁੱਕ ਰਹੇ ਹਨ ਅਤੇ ਝੂੱਠੀ ਫੈਨ ਫਾਲੋਵਿੰਗ ਦਾ ਦਾਅਵਾ ਕਰ ਰਹੇ ਹਨ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਬਹੁਤ ਸਾਰੇ ਬਾਲੀਵੁੱਡ ਸਿਤਾਰਿਆਂ, ਖਿਡਾਰੀਆਂ ਨੇ ਆਪਣੇ ਫਾਲੋਅਰਸ ਵਧਾਉਣ ਲਈ ਪੈਸੇ ਦਿੱਤੇ ਹਨ। ਹੁਣ ਫਰਜੀ ਸੋਸ਼ਲ ਮੀਡੀਆ Followers ਮਾਮਲੇ ‘ਚ ਪੁਲਿਸ ਸ਼ਿਕੰਜਾ ਕੱਸ ਰਹੀ ਹੈ।