ludhiana police arrested smuggler : ਜ਼ਿਲਾ ਲੁਧਿਆਣਾ ਪੁਲਸ ਵਲੋਂ ਵੱਡੀ ਸਫਲਤਾ ਹਾਸਲ ਕਰਦਿਆਂ, ਬੀਤੇ 24 ਘੰਟਿਆਂ ਦੌਰਾਨ ਪੁਲਸ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਦੌਰਾਨ 6 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ,ਦੱਸਣਯੋਗ ਹੈ ਕਿ 2 ਸਮੱਗਲਰ ਮੌਕੇ ‘ਤੇ ਫਰਾਰ ਹੋਣ ‘ਚ ਕਾਮਯਾਬ ਹੋ ਗਏ।ਪੁਲਸ ਨੇ ਅੰਟੀ ਸਮੱਗਲਿੰਗ ਸੇਲ ਦੀ ਟੀਮ ਨੇ ਸਤਲੁਜ ਦਰਿਆ ਦੇ ਬੰਨ੍ਹ ‘ਤੇ ਛਾਪੇਮਾਰੀ ਦੌਰਾਨ 135 ਲੀਟਰ ਸ਼ਰਾਬ ਬਰਾਮਦ ਕੀਤੀ ਹੈ।ਮੌਕੇ ‘ਤੇ ਪਿੰਡ ਭੋਲੇਵਾਲ ਜਦੀਦ ਨਿਵਾਸੀ ਲਖਵੀਰ ਸਿੰਘ ਅਤੇ ਕੁਲਵੰਤ ਸਿੰਘ ਫਰਾਰ ਹੋ ਗਏ।ਥਾਣਾ ਲਾਡੋਵਾਲ ‘ਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਥਾਣਾ ਦੁਗਰੀ ਪੁਲਸ ਨੇ ਨਹਿਰ ਦੇ ਕੰਢੇ ਛਾਪੇਮਾਰੀ ਦੌਰਾਨ ਦੋ ਸਕੂਟਰ ਸਵਾਰਾਂ ਕੋਲੋਂ 36 ਬੋਤਲਾਂ ਸ਼ਰਾਬ ਸਮੇਤ ਗ੍ਰਿਫਤਾਰ ਕਰ ਲਿਆ ਹੈ।ਉਕਤ ਸਮੱਗਲਰਾਂ ਦੀ ਪਛਾਣ ਡਾ. ਅੰਬੇਡਕਰ ਨਗਰ ਨਿਵਾਸੀ ਅਵਿਨਾਸ਼ ਕੁਮਾਰ ਅਤੇ ਪ੍ਰਦੀਪ ਕੁਮਾਰ ਦੇ ਰੂਪ ‘ਚ ਹੋਈ ਹੈ।ਥਾਣਾ ਮੋਤੀ ਨਗਰ ਨੇ ਸ਼ੇਰਪੁਰ ਰੋਡ ‘ਤੇ ਨਾਕੇਬੰਦੀ ਦੌਰਾਨ 24 ਬੋਤਲਾਂ ਸ਼ਰਾਬ ਸਮੇਤ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।ਏ.ਐੱਸ.ਆਈ. ਚਰਨ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਬਾਬਾ ਦੀਪ ਸਿੰਘ ਗਲੀ ਨੰ. 8 ਨਿਵਾਸੀ ਸਾਹਿਲ ਦੇ ਰੂਪ ‘ਚ ਹੋਈ ਹੈ।
ਪੁਲਸ ਦੀ ਟੀਮ ਨੇ ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ‘ਚ ਛਾਪੇਮਾਰੀ ਦੌਰਾਨ 12 ਬੋਤਲਾਂ ਸ਼ਰਾਬ ਲੈ ਕੇ ਜਾ ਰਹੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਹਿਚਾਣ ਪਰਮਜੀਤ ਸਿੰਘ ਪਿੰਡ ਜਮਾਲਪੁਰ ਵਜੋਂ ਹੋਈ ਹੈ।ਉਕਤ ਦੋਸ਼ੀ ਵਿਰੁੱਧ ਥਾਣਾ ਜਮਾਲਪੁਰ ‘ਚ ਕੇਸ ਦਰਜ ਕੀਤਾ ਗਿਆ ।ਪਨੇਸਰ ਚੌਕ ‘ਚ ਨਾਕਾਬੰਦੀ ਕਰਕੇ 12 ਬੋਤਲ ਸ਼ਰਾਬ, ਦੁਗਰੀ ਫੇਸ-1,ਅਰਬਨ ਅਸਟੇਟ ਤੋਂ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।ਪੁਲਸ ਕੁਮਕਲਾਂ ਪੁਲਸ ਨੇ ਪਿੰਡ ਮਾਹਲ ਘੁਮਾਣਾ ਨਿਵਾਸੀ ਸੁਖਦੇਵ ਸਿੰਘ ਦੇ ਅੱਡੇ ‘ਤੇ ਛਾਪੇਮਾਰੀ ਦੌਰਾਨ 15 ਲੀਟਰ ਲਾਹਨ ਸਮੇਤ ਕਾਬੂ ਕੀਤਾ ਹੈ।