akali dal protest captain govt: ਸੂਬੇ ‘ਚ ਕੈਪਟਨ ਸਰਕਾਰ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਕੱਟ ਦਿੱਤੀਆਂ ਗਈਆਂ ਸੀ, ਜਿਸ ਦਾ ਪੁਰਜੋਰ ਵਿਰੋਧ ਕਰਦੇ ਹੋਏ ਲੁਧਿਆਣਾ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਧਰਨੇ ਦੀ ਅਗਵਾਈ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕੈਪਟਨ ਸਰਕਾਰ ਦੇ ਸਿਰ ਭਾਂਡਾ ਭੰਨਦਿਆਂ ਗਿਆ ਕਿ ਗਰੀਬ ਜਨਤਾ ਦੇ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਧਰਨੇ ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋ ਵੀ ਮੌਜੂਦ ਸੀ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਜ਼ਿਲ੍ਹੇ ‘ਚ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ ਅਤੇ ਪੈਨਸ਼ਨਾਂ, ਦਲਿਤਾਂ ਨੂੰ ਦਿੱਤੀ ਜਾਣ ਵਾਲੀ ਸ਼ਗਨ ਸਕੀਮ, ਗਰੀਬਾਂ ਲਈ ਰਾਸ਼ਨ ਪ੍ਰਬੰਧ, ਵਿਦਿਆਰਥੀਆਂ ਦੇ ਵਜੀਫੇ ਲਾਗੂ ਕਰਵਾਉਣ ਅਤੇ ਬਿਜਲੀ ਦੇ ਵਧੇ ਹੋਏ ਬਿੱਲਾਂ ਨੂੰ ਇਨਸਾਫ ਦੀ ਮੰਗ ਕੀਤੀ। ਵਾਅਦਿਆਂ ਨੂੰ ਭੁਲਾਈ ਬੈਠੀ ਕੈਪਟਨ ਸਰਕਾਰ ਨੂੰ ਚੇਤਾ ਕਰਵਾਉਂਦੇ ਹੋਏ ਅਕਾਲੀ ਦਲ ਵੱਲੋਂ ਸਵਾਲ ਪੁੱਛੇ ਜਾ ਰਹੇ ਹਨ ਕਿ ਆਖਰਕਾਰ ਹੁਣ ਸਰਕਾਰ ਵੱਲੋਂ ਦਲਿਤਾਂ ਪ੍ਰਤੀ ਅਜਿਹਾ ਵਿਹਾਰ ਕਿਉ ਅਪਣਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਮੌਕੇ ‘ਤੇ ਹਰਮੇਸ਼ ਸਿੰਘ ਮੱਸਾ, ਰਾਜੇਸ਼ ਮਿਸ਼ਰਾ, ਗਗਨਦੀਪ ਸਿੰਘ ਗਿਆਸਪੁਰਾ, ਸਿੰਕਦਰ ਸਿੰਘ ਲੁਹਾਰਾ, ਕਰਨਜੀਤ ਸਿੰਘ ਲੁਹਾਰਾ, ਸੁਖਵਿੰਦਰ ਸਿੰਘ ਬਿੱਟੂ, ਜੱਥੇਦਾਰ ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਲੁਹਾਰਾ, ਸਨੀ ਗਰੇਵਾਲ, ਸੁਰਿੰਦਰ ਸਿੰਘ ਸ਼ਿੰਦਾ, ਚਰਨਜੀਤ ਸਿੰਘ ਸੋਢੀ, ਡਾਕਟਰ ਹਰਿੰਦਰ ਸਿੰਘ ਵਿਰਕ, ਹਰਜਿੰਦਰ ਸਿੰਘ ਸੰਧੂ ਆਦਿ ਨੇ ਵੀ ਇਸ ਧਰਨੇ ਪ੍ਰਦਰਸ਼ਨ ‘ਚ ਸਮੂਲੀਅਤ ਕੀਤੀ।