Trees under the shadow of guns : ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦੇ ਮਨੁੱਖਾਂ ਦਾ ਲਾਲਚ ਇਸ ਹੱਦ ਤਕ ਵੱਧ ਚੁੱਕੀ ਹੈ ਕਿ ਉਹ ਕੁਦਰਤ ਨਾਲ ਖਿਲਵਾੜ ਕਰਨ ਤੋਂ ਵੀ ਬਾਜ਼ ਨਹੀਂ ਆਉੁਂਦਾ।ਜੇਕਰ ਮਨੁੱਖ ਕੁਦਰਤ ਨਾਲ ਖਿਲਵਾੜ ਕਰਦਾ ਹੈ ਤਾਂ ਕੁਦਰਤ ਵੀ ਉਸ ਨੂੰ ਮੋੜਵਾਂ ਜਵਾਬ ਜ਼ਰੂਰ ਦਿੰਦੀ ਹੈ।ਇਸੇ ਤਰ੍ਹਾਂ ਦਾ ਦੁਖਦਾਈ ਬਿਰਤਾਂਤ ਜਗਰਾਓਂ ਸ਼ਹਿਰ ਦੇ ਜੰਗਲ ਬਿਆਨ ਕਰਦੇ ਹਨ।ਜਿਨ੍ਹਾਂ ਦੀ ਰਾਖੀ ਅੱਜ ਬੰਦੂਕਾਂ ਦੇ ਸਾਏ ਹੇਠ ਹੋ ਰਹੀ ਹੈ।ਇਸ ਸਾਰੀ ਘਟਨਾ ਦਾ ਜਾਇਜ਼ਾ ਸਾਡੇ ਡੇਲੀ ਪੋਸਟ ਪੰਜਾਬੀ ਦੇ ਪੱਤਰਕਾਰ ਮਨਦੀਪ ਕੌਰ ਸੰਧੂ ਨੇ ਲਿਆ।
ਜੰਗਲਾਤ ਵਿਭਾਗ ਦੇ ਅਧਿਕਾਰੀ ਮੋਹਨ ਸਿੰਘ ਨੇ ਗਲਬਾਤ ਦੌਰਾਨ ਦੱਸਿਆ ਕਿ ਅੱਜ ਇਸ ਜੰਗਲੀ ਖੇਤਰ ਦੀ ਰਾਖੀ ਬੰਦੂਕਾਂ ਦੇ ਸਾਏ ਹੇਠ ਸਾਬਕਾ 8 ਫੌਜ਼ੀਆਂ ਵਲੋਂ ਕੀਤੀ ਜਾਂਦੀ ਹੈ।ਉਨ੍ਹਾਂ ਨੇ ਦੱਸਿਆ ਕਿ ਜੰਗਲ 227 ਏਕੜ ਦੀ ਜ਼ਮੀਨ ‘ਚ ਫੈਲਿਆ ਹੋਇਆ ਸੀ।ਲਾਲਚੀ ਲੋਕਾਂ ਵਲੋਂ ਪਹਿਲਾਂ ਦੋ ਵਾਰ 2 ਹਜ਼ਾਰ ਦੇ ਕਰੀਬ ਬੂਟੇ ਤਬਾਹ ਕਰ ਦਿੱਤੇ ਗਏ ਸਨ।ਕਈ ਲੋਕਾਂ ਨੇ ਜੰਗਲਾਤ ਵਿਭਾਗ ਦੀ ਸੈਂਕੜੇ ਏਕੜ ਜ਼ਮੀਨ ਜ਼ਬਤ ਆਪਣੇ ਕਬਜ਼ੇ ਕਰ ਲਈ ਸੀ।ਪਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਪਿਛਲੇ 4-5 ਸਾਲਾਂ ਤੋਂ ਵਿਸ਼ੇਸ਼ ਹੰਬਲਾ ਮਾਰ ਕੇ ਲੋਕਾਂ ਤੋਂ ਉਹ ਜ਼ਮੀਨ ਛੁਡਵਾ ਲਈ ਹੈ ਅਤੇ ਹੁਣ ਉਥੇ ਨਵੇਂ ਜੰਗਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਨਵੇਂ ਜੰਗਲ ‘ਚ ਲਗਾਏ ਗਏ 48 ਹਜ਼ਾਰ ਤੋਂ ਵੱਧ ਨਵੇਂ ਬੂਟੇ।ਜਿਨ੍ਹਾਂ ‘ਚ ਸਭ ਤੋਂ ਵੱਧ ਟਾਹਲੀ ਦੇ ਬੂਟੇ ਲਗਾਏ ਗਏ।ਹੋਰ ਰੁੱਖ ਲਗਾਉਣ ਦੀ ਮੁਹਿੰਮ ਜਾਰੀ ਹੈ।ਦੱਸਣਯੋਗ ਹੈ ਕਿ ਲੁਧਿਆਣਾ ਜ਼ਿਲੇ ਹੁਣ ਤਕ 800 ਏਕੜ ਜ਼ਮੀਨ ਲੋਕਾਂ ਦੇ ਕਬਜ਼ੇ ‘ਚੋਂ ਛੁਡਵਾਈ ਗਈ।ਜਗਰਾਓਂ ਖੇਤਰ ‘ਚ ਹੁਣ ਤਕ 90 ਹਜ਼ਾਰ ਰੁੱਖ ਲਾਏ ਗਏ।ਕੋਟਉਮਰਾ ਅਤੇ ਗੋਰਸੀਆਂ ‘ਚ ਲਾਏ ਗਏ ਹਜ਼ਾਰਾਂ ਏਕੜ ਜੰਗਲ, ਹਜ਼ਾਰਾਂ ਨਵੇਂ ਰੁੱਖ ਲਾਉਣ ਨਾਲ ਹੁਣ ਇਹ ਖੇਤਰ ਹਰਿਆ ਭਰਿਆ ਬਣਿਆ ਹੈ।80 ਪ੍ਰਤੀਸ਼ਤ ਟਾਹਲੀ ਦੇ ਦਰੱਖਤ ਲਾਏ ਗਏ।227 ਏਕੜ ਜ਼ਮੀਨ ਨੂੰ ਛੁਡਾ ਕੇ ਲਾਇਆ ਗਿਆ ਨਵਾਂ ਜੰਗਲ।ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਭਵਿੱਖ ‘ਚ ਵੀ ਅਸੀਂ ਹੋਰ ਬੂਟੇ ਅਤੇ ਲੋਕਾਂ ਹੇਠੋਂ ਜ਼ਮੀਨ ਛੁਡਵਾਈ ਜਾਵੇਗੀ।ਜੰਗਲਾਤ ਅਧਿਕਾਰੀ ਦਾ ਕਹਿਣਾ ਹੈ ਕਿ ਲੋਕਾਂ ਦੇ ਬੋਲਦੀਆਂ ਗੋਦਾਵਰੀਆਂ ਦਾ ਮਾਮਲਾ ਜਲਦ ਹੀ ਮਾਣਯੋਗ ਅਦਾਲਤ ਦੇ ਧਿਆਨ ‘ਚ ਲਿਆਂਦਾ ਜਾਵੇਗਾ।ਭਵਿੱਖ ‘ਚ ਨਵੇਂ ਬੂਟੇ ਲਾਉਣ ਦੀ ਮੁਹਿੰਮ ਜਾਰੀ ਰਹੇਗੀ।